FacebookTwitterg+Mail

ਜਲਦ ਰਿਲੀਜ਼ ਹੋਵੇਗਾ ਨਛੱਤਰ ਗਿੱਲ ਦਾ ਗੀਤ 'ਇੱਕ ਗੱਲ ਪੁੱਛਣੀ ਏ'

nachattar gill new song ik gal puchni ae official teaser
21 August, 2019 10:28:58 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਮਿਊਜ਼ਿਕ ਇੰਡਸਟਰੀ 'ਚ ਮਕਬੂਲ ਹੋਣ ਵਾਲੇ ਪ੍ਰਸਿੱਧ ਗਾਇਕ ਨਛੱਤਰ ਗਿੱਲ ਬਹੁਤ ਜਲਦ ਆਪਣੇ ਨਵੇਂ ਸੰਗਲ ਟਰੈਕ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਵਾਲੇ ਹਨ। ਜੀ ਹਾਂ, ਨਛੱਤਰ ਗਿੱਲ ਦਾ ਸਿੰਗਲ ਟਰੈਕ 'ਇੱਕ ਗੱਲ ਪੁੱਛਣੀ ਏ' ਬਹੁਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਸਿੰਗਲ ਟਰੈਕ 'ਇੱਕ ਗੱਲ ਪੁੱਛਣੀ ਏ' ਦਾ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ। ਇਸ ਗੀਤ ਨੂੰ ਨਛੱਤਰ ਗਿੱਲ ਨੇ ਆਪਣੀ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਇਸ ਦੇ ਬੋਲ ਕੁਲਵੰਤ ਗਰਾਇਆ ਦੀ ਕਲਮ 'ਚੋਂ ਨਿਕਲੇ ਹਨ, ਜਿਸ ਨੂੰ ਮਿਊਜ਼ਿਕ VRakx Music ਨੇ ਦਿੱਤਾ ਹੈ। ਗੀਤ ਦੇ ਪੋਸਟਰ ਤੋਂ ਅਜਿਹਾ ਲੱਗਦਾ ਹੈ ਕਿ ਇਹ ਗੀਤ ਵੀ ਸੈਡ ਸੌਂਗ ਜ਼ੌਨਰ ਦਾ ਹੋਵੇਗਾ।

Ik Gall Puchni Ae Official Teaser

ਦੱਸ ਦਈਏ ਕਿ ਨਛੱਤਰ ਗਿੱਲ ਨੇ ਆਪਣੀ ਆਵਾਜ਼ ਨਾਲ ਪੰਜਾਬੀ ਫਿਲਮਾਂ ਦੇ ਕਈ ਗੀਤਾਂ ਨੂੰ ਸ਼ਿੰਗਾਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ਨਾਲ ਸੈਡ ਤੇ ਰੋਮਾਂਟਿਕ ਗੀਤ ਜਿਵੇਂ 'ਤੇਰਾ ਇਹ ਪਿਆਰ' , 'ਕਾਸ਼', 'ਕਮਲੀ ਨੂੰ', 'ਨੈਣ ਨੈਣਾਂ ਨਾਲ', 'ਤਾਰਿਆਂ ਦੀ ਲੋਏ', 'ਵਾਅਦਿਆਂ ਤੋਂ ਮੁਕਰੀ', 'ਜਾਨ' ਵਰਗੇ ਅਨੇਕਾਂ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।


Tags: Nachattar GillOfficial TeaserIk Gal Puchni AeNew PosterKulwant GaraiaV Rakx

Edited By

Sunita

Sunita is News Editor at Jagbani.