FacebookTwitterg+Mail

B'DAY SPL : ਨਛੱਤਰ ਗਿੱਲ ਨੇ ਹਮੇਸ਼ਾ ਟੁੰਬਿਆਂ ਲੋਕਾਂ ਦਾ ਦਿਲ

nachhatar gill
15 November, 2018 12:16:38 PM

ਜਲੰਧਰ(ਬਿਊਰੋ)— ਇਨ੍ਹੀਂ ਦਿਨੀਂ ਮਿਊਜ਼ਿਕ ਇੰਡਸਟਰੀ 'ਚ ਪੰਜਾਬੀ ਸਿੰਗਰਾਂ ਦਾ ਕਾਫੀ ਬੋਲ-ਬਾਲਾ ਹੈ। ਅਜਿਹਾ ਹੀ ਇਕ ਗਾਇਕ ਹੈ ਨਛੱਤਰ ਗਿੱਲ, ਜਿਨ੍ਹਾਂ ਨੇ ਆਪਣੀ ਸੁਰੀਲੀ ਤੇ ਮਿੱਠ ਬੋਲੜੀ ਆਵਾਜ਼ ਦੇ ਸਦਕਾ ਲੋਕਾਂ 'ਚ ਖਾਸ ਪਛਾਣ ਬਣਾਉਣ 'ਚ ਸਫਲਤਾ ਹਾਸਲ ਕੀਤੀ।

Image may contain: 1 person, standing and sunglasses

ਦੱਸ ਦੇਈਏ ਕਿ ਅੱਜ ਨਛੱਤਰ ਗਿੱਲ ਆਪਣਾ 49ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 15 ਨਵੰਬਰ 1968 ਨੂੰ ਹੋਇਆ ਸੀ। ਨਛੱਤਰ ਗਿੱਲ ਆਪਣੇ ਪਿਤਾ ਨਾਲ ਅੇਨੂਅਲ ਪ੍ਰੋਗਰਾਮਾਂ 'ਚ ਗਾਉਣ ਜਾਂਦੇ ਸਨ।

Image may contain: 1 person, stripes, beard and closeup

ਨਛੱਤਰ ਗਿੱਲ ਦਾ ਪਹਿਲਾ ਸੋਲੋ ਗੀਤ 'ਦਿਲ ਦਿੱਤਾ ਨਈਂ ਸੀ' ਰਿਲੀਜ਼ ਹੋਇਆ ਸੀ, ਜਿਸ ਨੇ ਉਨ੍ਹਾਂ ਨੂੰ ਨਾਮੀ ਸਿੰਗਰਾਂ ਦੀ ਕਤਾਰ 'ਚ ਖੜ੍ਹਾ ਕਰ ਦਿੱਤਾ। ਉਨ੍ਹਾਂ ਦੇ ਇਸ ਸੋਲੋ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ। ਇਸ ਤੋਂ ਬਾਅਦ ਸਾਲ 2006 'ਚ ਧਾਰਮਿਕ ਐਲਬਮ 'ਸਾਹਿਬ ਜਿੰਨੇ ਦੀਆਂ ਮੰਨੇ' ਰਿਲੀਜ਼ ਹੋਈ।

Image may contain: 1 person, sitting, sunglasses and closeup

ਇਸ ਤੋਂ 'ਅਰਦਾਸ ਕਰਾਂ' 2010 'ਚ ਰਿਲੀਜ਼ ਹੋਈ। ਇਨ੍ਹਾਂ ਧਰਮਿਕ ਐਲਬਮ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਹੋਲੀ-ਹੋਲੀ ਨਛੱਤਰ ਗਿੱਲ ਦਾ ਪੰਜਾਬੀ ਸੰਗੀਤ ਇੰਡਸਟਰੀ 'ਚ ਬੋਲ-ਬਾਲਾ ਵਧਣ ਲੱਗਾ।

Image may contain: 2 people, people standing and beard

ਪਾਲੀਵੁੱਡ ਐਕਟਰ ਗਿੱਪੀ ਗਰੇਵਾਲ ਦੀ ਫਿਲਮ 'ਮੰਜੇ ਬਿਸਤਰੇ' ਦੇ ਟਾਈਟਲ ਟਰੈਕ ਨੂੰ ਨਛੱਤਰ ਗਿੱਲ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ।

Image may contain: 2 people, people smiling, people on stage, people standing, concert and night

ਇਸ ਤੋਂ ਇਲਾਵਾ ਹਾਲ ਹੀ 'ਚ ਰਿਲੀਜ਼ ਹੋਈ ਰੌਸ਼ਨ ਪ੍ਰਿੰਸ ਦੀ ਫਿਲਮ 'ਰਾਂਝਾ ਰਫਿਊਜੀ' ਦੇ ਗੀਤ 'ਜੋੜੀ' ਨੂੰ ਨਛੱਤਰ ਗਿੱਲ ਨੇ ਆਪਣੀ ਮਿੱਠੜੀ ਆਵਾਜ਼ 'ਚ ਗਾਇਆ ਸੀ।

Image may contain: 1 person, sitting, beard and sunglasses
ਦੱਸ ਦੇਈਏ ਕਿ ਨਛੱਤਰ ਗਿੱਲ ਨੇ ਹਮੇਸ਼ਾ ਹੀ ਸਰੋਤਿਆਂ ਦੀ ਝੋਲੀ 'ਚ ਸੱਭਿਆਚਾਰ ਨਾਲ ਜੁੜੇ ਗੀਤਾਂ ਨੂੰ ਪਾਇਆ ਹੈ। ਉਨ੍ਹਾਂ ਦੇ ਗੀਤਾਂ 'ਚ ਹਮੇਸ਼ਾ ਸੱਭਿਆਚਾਰ ਨੂੰ ਪਹਿਲ ਦਿੱਤੀ ਗਈ ਹੈ। ਨਛੱਤਰ ਗਿੱਲ ਦੇ ਪ੍ਰਸ਼ੰਸਕ ਨਾ ਸਿਰਫ ਪੰਜਾਬ ਹਨ ਸਗੋਂ ਦੇਸ਼ਾ-ਵਿਦੇਸ਼ਾਂ 'ਚ ਵੀ ਵਸਦੇ ਹਨ। ਦੇਸ਼ਾਂ-ਵਿਦੇਸ਼ਾਂ 'ਚ ਵਸਦੇ ਪੰਜਾਬੀ ਉਨ੍ਹਾਂ ਨੂੰ ਸੱਭਿਆਚਾਰਕ ਪ੍ਰੋਗਰਾਮਾਂ ਲਈ ਵਿਦੇਸ਼ਾਂ 'ਚ ਅਕਸਰ ਬੁਲਾਉਂਦੇ ਰਹਿੰਦੇ ਹਨ।

Image may contain: 1 person, standing, sunglasses and outdoor

ਇਸ ਤੋਂ ਇਲਾਵਾ ਨਛੱਤਰ ਗਿੱਲ ਨੇ 'ਬਰੈਂਡਿਡ ਹੀਰਾ', 'ਅੱਖੀਆਂ 'ਚ ਪਾਣੀ', 'ਛੱਕ ਕੇ ਨਾ ਜਾ', 'ਨਾਮ', 'ਸਾਡੀ ਗੱਲ', 'ਠੱਗੀਆਂ', 'ਇਸ਼ਕ ਜਗਾਵੇ', 'ਦੱਸ ਤੇਰੇ ਪਿੱਛੇ ਕਿਉਂ ਮਰੀਏ' ਵਰਗੀਆਂ ਐਲਬਮ ਨੂੰ ਰਿਲੀਜ਼ ਕੀਤਾ। ਐਲਬਮਸ ਦੇ ਇਨ੍ਹਾਂ ਗੀਤਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ।

Image may contain: 1 person, sunglasses, beard and closeup


Tags: Nachhatar Gill Happy Birthday Putt Sardara De Dil Ditta Nahin Si Tere Na Di Mehndi Punjabi Singer

About The Author

sunita

sunita is content editor at Punjab Kesari