FacebookTwitterg+Mail

ਨਵੇਂ ਗੀਤ 'ਇੱਕ ਗੱਲ ਪੁੱਛਣੀ ਏ' ਨੂੰ ਲੈ ਚਰਚਾ ’ਚ ਛਾਏ ਨਛੱਤਰ ਗਿੱਲ (ਵੀਡੀਓ)

nachhatar gill new song ik gal puchni ae
31 August, 2019 09:06:10 AM

ਜਲੰਧਰ  (ਸੋਮ) – ‘ਤੇਰੇ ਨਾਂ ਦੀ ਮਹਿੰਦੀ, ‘ਅਰਦਾਸ’, ‘ਵਾਅਦਿਆਂ ਤੋਂ ਮੁੱਕਰੀ’, ‘ਜਾਨ’, ‘ਤਾਰਿਆਂ ਦੀ ਲੋਏ’ ਆਦਿ ਅਨੇਕਾਂ ਸੁਪਰਹਿੱਟ ਗੀਤਾਂ ਰਾਹੀਂ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਗਾਇਕ ਨਛੱਤਰ ਗਿੱਲ ਦੇ ਨਵੇਂ ਸਿੰਗਲ ਟਰੈਕ ‘ਇਕ ਗੱਲ’ ਦੇ ਵੀਡੀਓ ਨੂੰ ਯੂ-ਟਿਊਬ ’ਤੇ ਦਰਸ਼ਕਾਂ ਵੱਲੋਂ 10 ਲੱਖ ਤੋਂ ਵੱਧ ਵਾਰ ਵੇਖਿਆ ਗਿਆ। ਜਾਣਕਾਰੀ ਦਿੰਦਿਆਂ ਗਾਇਕ ਨਛੱਤਰ ਗਿੱਲ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਫਾਈਨ ਟੱਚ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਵਿਰਕ ਐਕਸ ਮਿਊਜ਼ਿਕ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਕਲਮਬੱਧ ਕੀਤਾ ਹੈ ਗੀਤਕਾਰ ਕੁਲਵੰਤ ਗੁਰਾਇਆ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਆਰ. ਸਵਾਮੀ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਵੱਖ-ਵੱਖ ਪੰਜਾਬੀ ਚੈਨਲਾਂ ’ਤੇ ਵੀ ਚੱਲ ਰਿਹਾ ਹੈ ਅਤੇ ਦਰਸ਼ਕਾਂ ਵੱਲੋਂ ਇਸ ਨੂੰ ਖੂਬ ਪਿਆਰ ਮਿਲ ਰਿਹਾ ਹੈ।

Ik Gall Puchni Ae Official Video

ਦੱਸ ਦਈਏ ਕਿ ਨਛੱਤਰ ਗਿੱਲ ਨੇ ਆਪਣੀ ਆਵਾਜ਼ ਨਾਲ ਪੰਜਾਬੀ ਫਿਲਮਾਂ ਦੇ ਕਈ ਗੀਤਾਂ ਨੂੰ ਸ਼ਿੰਗਾਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ਨਾਲ ਸੈਡ ਤੇ ਰੋਮਾਂਟਿਕ ਗੀਤ ਜਿਵੇਂ 'ਤੇਰਾ ਇਹ ਪਿਆਰ' , 'ਕਾਸ਼', 'ਕਮਲੀ ਨੂੰ', 'ਨੈਣ ਨੈਣਾਂ ਨਾਲ', 'ਤਾਰਿਆਂ ਦੀ ਲੋਏ', 'ਵਾਅਦਿਆਂ ਤੋਂ ਮੁਕਰੀ', 'ਜਾਨ' ਵਰਗੇ ਅਨੇਕਾਂ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।


Tags: Ik Gall Puchni AeOfficial VideoNachhatar GillNew Punjabi SongFinetouch Music

Edited By

Sunita

Sunita is News Editor at Jagbani.