FacebookTwitterg+Mail

'ਨਾਢੂ ਖਾਂ' ਦੇ ਟ੍ਰੇਲਰ 'ਚ ਦਿਖੀ ਕਾਮੇਡੀ, ਰੋਮਾਂਸ ਤੇ ਭਲਵਾਨੀ

nadhoo khan
14 April, 2019 08:48:47 AM

ਜਲੰਧਰ (ਬਿਊਰੋ) — ਹਾਲ ਹੀ 'ਚ ਆਗਾਮੀ ਪੰਜਾਬੀ ਫਿਲਮ 'ਨਾਢੂ ਖਾਂ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਸਟਾਰਰ ਫਿਲਮ 'ਨਾਢੂ ਖਾਂ' ਦੇ ਟ੍ਰੇਲਰ ਨੂੰ ਯੂ ਟਿਊਬ 'ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਇਸ ਨੂੰ ਹੁਣ ਤਕ 3 ਮਿਲੀਅਨ (30 ਲੱਖ) ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਫਿਲਮ ਦੇ ਟ੍ਰੇਲਰ 'ਚ ਸਿਰਫ ਕਾਮੇਡੀ ਹੀ ਨਹੀਂ, ਸਗੋਂ ਇਸ ਦੇ ਨਾਲ ਰੋਮਾਂਸ ਤੇ ਭਲਵਾਨੀ ਵੀ ਦੇਖਣ ਨੂੰ ਮਿਲ ਰਹੀ ਹੈ। ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਤੋਂ ਇਲਾਵਾ ਫਿਲਮ 'ਚ ਬੀ. ਐੱਨ. ਸ਼ਰਮਾ, ਬਨਿੰਦਰਜੀਤ ਸਿੰਘ ਬੰਨੀ, ਹੌਬੀ ਧਾਲੀਵਾਲ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਹਰਿੰਦਰ ਭੁੱਲਰ, ਗੁਰਚੇਤ ਚਿੱਤਰਕਾਰ, ਸਿਮਰਨ ਢੀਂਡਸਾ ਤੇ ਪ੍ਰਕਾਸ਼ ਗਾਧੂ ਸਮੇਤ ਕਈ ਸਿਤਾਰੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਦੱਸਣਯੋਗ ਹੈ ਕਿ ਫਿਲਮ ਨੂੰ ਇਮਰਾਨ ਸ਼ੇਖ ਨੇ ਡਾਇਰੈਕਟ ਕੀਤਾ ਹੈ, ਜਦਕਿ ਕਹਾਣੀ ਸੁਖਜਿੰਦਰ ਸਿੰਘ ਬੱਬਲ ਨੇ ਲਿਖੀ ਹੈ। 'ਨਾਢੂ ਖਾਂ' ਫਿਲਮ ਹਰਪ੍ਰੀਤ ਸਿੰਘ ਦੇਵਗਨ, ਅਚਿੰਤ ਗੋਇਲ ਤੇ ਰਾਕੇਸ਼ ਦਾਹੀਆ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਜੋ ਲਾਊਡ ਰੌਰ ਫਿਲਮਜ਼ ਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨ ਦੀ ਪੇਸ਼ਕਸ਼ ਹੈ। ਦੁਨੀਆ ਭਰ 'ਚ ਫਿਲਮ 'ਨਾਢੂ ਖਾਂ' 26 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਕੱਲ ਰਿਲੀਜ਼ ਹੋਵੇਗਾ ਫਿਲਮ ਦਾ ਨਵਾਂ ਗੀਤ 'ਸ਼ਰਬਤੀ ਅੱਖੀਆਂ'

ਦੱਸਣਯੋਗ ਹੈ ਕਿ 'ਨਾਢੂ ਖਾਂ' ਦੇ ਟ੍ਰੇਲਰ ਤੋਂ ਪਹਿਲਾਂ ਫਿਲਮ ਦਾ ਟੀਜ਼ਰ ਤੇ ਇਕ ਗੀਤ 'ਮੁਲਤਾਨ' ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਪਸੰਦ ਵੀ ਕੀਤਾ ਗਿਆ। ਉਥੇ ਫਿਲਮ ਦਾ ਨਵਾਂ ਗੀਤ 'ਸ਼ਰਬਤੀ ਅੱਖੀਆਂ' 15 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। 'ਸ਼ਰਬਤੀ ਅੱਖੀਆਂ' ਗੀਤ ਗੁਰਨਾਮ ਭੁੱਲਰ ਨੇ ਗਾਇਆ ਹੈ, ਜਿਸ ਨੂੰ ਸੰਗੀਤ ਕੁਲਦੀਪ ਸ਼ੁਕਲਾ ਨੇ ਦਿੱਤਾ ਹੈ ਤੇ ਬੋਲ ਸੁਖਜਿੰਦਰ ਸਿੰਘ ਬੱਬਲ ਨੇ ਲਿਖੇ ਹਨ। ਇਹ ਗੀਤ ਯੂ ਟਿਊਬ 'ਤੇ ਵ੍ਹਾਈਟ ਹਿੱਲ ਮਿਊਜ਼ਿਕ ਦੇ ਚੈਨਲ 'ਤੇ ਰਿਲੀਜ਼ ਹੋਵੇਗਾ।


Tags: Nadhoo KhanOfficial TrailerHarish VermaWamiqa GabbiBN SharmaBaninderjit Singh BunnyHobby DhaliwalMalkeet RauniRupinder RupiGurpreet BhanguHarinder BhullarGurchet Chitarkaar

Edited By

Sunita

Sunita is News Editor at Jagbani.