FacebookTwitterg+Mail

ਦਰਸ਼ਕਾਂ ਦੀ ਪਸੰਦ ਬਣੇਗਾ ਸਾਡੇ ਦੋਵਾਂ ਦਾ ਰੋਲ : ਹਰੀਸ਼ ਵਰਮਾ

nadhoo khan
23 April, 2019 04:13:08 PM

ਜਲੰਧਰ (ਬਿਊਰੋ) - ਪੰਜਾਬੀ ਫਿਲਮ 'ਨਾਢੂ ਖਾਂ' 26 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਸਿਤਾਰੇ ਅੱਜ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਜਲੰਧਰ 'ਚ ਸਨ। ਜਿਨ੍ਹਾਂ 'ਚ ਫਿਲਮ ਦੇ ਨਾਇਕ ਹਰੀਸ਼ ਵਰਮਾ, ਨਾਇਕਾ ਵਾਮਿਕਾ ਗੱਬੀ ਸਮੇਤ ਫਿਲਮ ਦੇ ਨਿਰਦੇਸ਼ਕ ਇਮਰਾਨ ਸ਼ੇਖ, ਫਿਲਮ ਦੇ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ ਤੇ ਅਚਿੰਤ ਗੋਇਲ ਵੀ ਮੌਜੂਦ ਸਨ। ਫਿਲਮ ਦਾ ਨਾਂ 'ਨਾਢੂ ਖਾਂ' ਕਿਉਂ ਹੈ ਤੇ ਫਿਲਮ 'ਚ 'ਨਾਢੂ ਖਾਂ' ਕੌਣ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਸਿਰਫ ਫਿਲਮ ਦੇਖਣ 'ਤੇ ਹੀ ਮਿਲ ਸਕਦੇ ਹਨ। ਇਹ ਫਿਲਮ 'ਵਾਇ੍ਹਟ ਹਿਲ ਸਟੂਡੀਓ' ਵਲੋਂ ਰਿਲੀਜ਼ ਕੀਤੀ ਜਾ ਰਹੀ ਹੈ।

ਗੱਲਬਾਤ ਕਰਦਿਆਂ ਹਰੀਸ਼ ਵਰਮਾ ਨੇ ਕਿਹਾ ਕਿ ਫਿਲਮ 'ਚ ਨਿਭਾਇਆ ਉਨ੍ਹਾਂ ਦਾ ਤੇ ਵਾਮਿਕਾ ਦਾ ਰੋਲ ਦਰਸ਼ਕਾਂ ਨੂੰ ਖੂਬ ਪਸੰਦ ਆਏਗਾ। ਇਸ 'ਚ ਦਰਸ਼ਕ ਮੈਨੂੰ ਇਕ ਅਲੱਗ ਅੰਦਾਜ਼ 'ਚ ਦੇਖਣਗੇ। ਇਹ ਫਿਲਮ ਮੇਰੀ ਸਭ ਤੋਂ ਵਧੀਆ ਤੇ ਯਾਦਗਾਰ ਫਿਲਮਾਂ 'ਚ ਗਿਣੀ ਜਾਵੇਗੀ। ਇਸ ਫਿਲਮ 'ਚ ਸਾਰੇ ਕਲਾਕਾਰਾਂ ਨੇ ਇਕ ਟੀਮ ਬਣ ਕੇ ਕੰਮ ਕੀਤਾ ਹੈ। ਮੈਂ ਉਮੀਦ ਕਰਦਾ ਹਾਂ ਕਿ ਇਹ ਫਿਲਮ ਪੰਜਾਬੀ ਇੰਡਸਟਰੀ ਨੂੰ ਹੋਰ ਅੱਗੇ ਲੈ ਕੇ ਜਾਵੇਗੀ।ਕਈ ਪੰਜਾਬੀ, ਹਿੰਦੀ, ਮਲਿਆਲਮ, ਤਾਮਿਲ ਤੇ ਤੇਲਗੂ ਫਿਲਮਾਂ 'ਚ ਰੋਲ ਕਰ ਚੁੱਕੀ ਵਾਮਿਕਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਪਹਿਲੀ ਪੀਰੀਅਡ ਡਰਾਮਾ ਫਿਲਮ ਹੈ। ਇਸ 'ਚ ਮੈਂ ਇਕ ਛੋਟੇ ਜਿਹੇ ਪਿੰਡ ਦੀ ਸਾਧਾਰਨ ਤੇ ਚੁਲਬੁਲੀ ਜਿਹੀ ਲੜਕੀ ਦਾ ਕਿਰਦਾਰ ਨਿਭਾਅ ਰਹੀ ਹਾਂ। ਦਰਸ਼ਕ ਮੈਨੂੰ ਇਸ ਭੂਮਿਕਾ 'ਚ ਬਹੁਤ ਪਸੰਦ ਕਰਨਗੇ। ਫਿਲਮ 'ਚ ਕੰਮ ਕਰ ਰਹੇ ਸਾਰੇ ਕਲਾਕਾਰ ਇਸ ਫਿਲਮ ਦੀ ਕਾਮਯਾਬੀ ਲਈਕਾਫੀ ਉਤਸ਼ਾਹਿਤ ਹਨ ਤੇ ਮੈਂ ਵੀ ਉਮੀਦ ਕਰਦੀ ਹਾਂ ਕਿ ਇਹ ਫਿਲਮ ਦਰਸ਼ਕਾਂ ਨੂੰ ਖੂਬ ਪਸੰਦ ਆਵੇਗੀ।

ਫਿਲਮ ਦੇ ਨਿਰਦੇਸ਼ਕ ਇਮਰਾਨ ਸ਼ੇਖ ਨੇ ਕਿਹਾ ਕਿ ਮਿਊਜ਼ਿਕ ਟਾਈਮਜ਼ ਤੇ ਲਾਊਡ ਰੌਰ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਅਚਿੰਤ ਗੋਇਲ ਤੇ ਰਾਕੇਸ਼ ਦਹੀਆ ਹਨ। ਫਿਲਮ ਦੀ ਕਹਾਣੀ, ਸਕ੍ਰਿਪਟ ਤੇ ਡਾਇਲਾਗਸ ਸੁਖਜਿੰਦਰ ਬੱਬਲ ਵਲੋਂ ਲਿਖੇ ਗਏ ਹਨ। ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਨੇ ਫਿਲਮ 'ਚ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦੇ ਹੋਰਨਾਂ ਕਲਾਕਾਰਾਂ 'ਚ ਬੀ. ਐੱਨ. ਸ਼ਰਮਾ, ਹੋਬੀ ਧਾਲੀਵਾਲ, ਗੁਰਚੇਤ ਚਿੱਤਰਕਾਰ, ਮਹਾਵੀਰ ਭੁੱਲਰ, ਪ੍ਰਕਾਸ਼ ਗਾਧੂ, ਬਨਿੰਦਰ ਬੰਨੀ, ਸਿਮਰਨ ਢੀਂਡਸਾ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਹਰਿੰਦਰ ਭੁੱਲਰ, ਰਾਜ ਧਾਲੀਵਾਲ, ਸੀਮਾ ਕੌਸ਼ਲ, ਸਤਿੰਦਰ ਕੌਰ, ਮਾਸਟਰ ਅੰਸ਼, ਬੌਬ ਖਹਿਰਾ, ਚਾਚਾ ਬਿਸ਼ਨਾ, ਬਲਵਿੰਦਰ ਬੁਲਟ, ਬਲਬੀਰ ਬੋਪਾਰਾਏ, ਰਾਜ ਜੋਸ਼ੀ, ਸਿੰਘ ਬੇਲੀ, ਮਿੰਟੂ ਜੱਟ ਤੇ ਮਲਕੀਤ ਰੌਣੀ ਦੇ ਨਾਂ ਵਿਸ਼ੇਸ਼ ਜ਼ਿਕਰਯੋਗ ਹਨ।


Tags: Nadhoo KhanHarish VermsWamiqa GabbiBaninder BanniBN SharmaHobby DhaliwalHarpreet Singh DevganAchint GoelRupinder RupiSeema Kaushal

Edited By

Lakhan

Lakhan is News Editor at Jagbani.