FacebookTwitterg+Mail

ਆਸਟ੍ਰੇਲੀਆ ਤੇ ਨਿਊਜ਼ੀਲੈਂਡ 'ਚ 25 ਅਪ੍ਰੈਲ ਨੂੰ ਰਿਲੀਜ਼ ਹੋਵੇਗੀ 'ਨਾਢੂ ਖਾਂ'

nadhoo khan australia new zealand
21 April, 2019 12:15:19 PM

ਜਲੰਧਰ(ਬਿਊਰੋ)- ਹਰ ਪਾਸੇ ਚਰਚਾ ਦਾ ਵਿਸ਼ਾ ਬਣ ਰਹੀ ਆਉਣ ਵਾਲੀ ਪੰਜਾਬੀ ਫਿਲਮ 'ਨਾਢੂ ਖਾਂ' ਦੀ ਜਿੱਥੇ ਦਰਸ਼ਕਾਂ ਨੂੰ ਬੇਸਬਰੀ ਨਾਲ ਉਡੀਕ ਹੈ ਉੱਥੇ ਹੀ ਫਿਲਮ ਦੀ ਪੂਰੀ ਟੀਮ ਫਿਲਮ ਦੀ ਪਰਮੋਸ਼ਨ 'ਚ ਮਸ਼ਰੂਫ ਹੈ।'ਨਾਢੂ ਖਾਂ' ਫਿਲਮ ਜਿੱਥੇ ਪੰਜਾਬ ਅਤੇ ਭਾਰਤ ਦੇ ਹੋਰਨਾਂ ਸ਼ਹਿਰਾਂ ਵਿਚ 26 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਉੱਥੇ ਹੀ ਇਸ ਫਿਲਮ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਇਕ ਦਿਨ ਪਹਿਲਾ ਯਾਨੀ 25 ਅਪ੍ਰੈਲ ਨੂੰ ਹੀ ਰਿਲੀਜ਼ ਕਰ ਦਿਤਾ ਜਾਵੇਗਾ।ਦੱਸ ਦਈਏ ਕਿ 'ਨਾਢੂ ਖਾਂ' ਪੰਜਾਬੀ ਸਭਿਆਚਾਰ ਨਾਲ ਜੁੜੀ ਪਰਿਵਾਰਿਕ ਪੀਰੀਅਡ ਫਿਲਮ ਹੈ। ਇਸ ਫਿਲਮ ਨੂੰ ਇਮਰਾਨ ਸ਼ੇਖ ਨੇ ਡਾਇਰੈਕਟ ਕੀਤਾ ਹੈ। ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਇਸ ਤੋਂ ਇਲਾਵਾ ਬੀ. ਐੱਨ. ਸ਼ਰਮਾ, ਬਨਿੰਦਰ ਬੰਨੀ, ਹੋਬੀ ਧਾਲੀਵਾਲ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਹਰਿੰਦਰ ਭੁੱਲਰ, ਗੁਰਚੇਤ ਚਿੱਤਰਕਾਰ, ਸਿਮਰਨ ਢੀਂਡਸਾ, ਪ੍ਰਕਾਸ਼ ਗਾਧੂ, ਮਹਾਬੀਰ ਭੁੱਲਰ, ਰਾਜ ਧਾਲੀਵਾਲ, ਸਤਵਿੰਦਰ ਕੌਰ, ਸੀਮਾ ਕੌਸ਼ਲ, ਮਾਸਟਰ ਅੰਸ਼ ਤੇਜਪਾਲ ਤੇ ਚਾਚਾ ਬਿਸ਼ਨਾ ਸਮੇਤ ਕਈ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ। 'ਨਾਢੂ ਖਾਂ' ਫਿਲਮ ਨੂੰ ਹਰਪ੍ਰੀਤ ਸਿੰਘ ਦੇਵਗਨ, ਅਚਿੰਤ ਗੋਇਲ ਤੇ ਰਾਕੇਸ਼ ਦਹੀਆ ਨੇ ਪ੍ਰੋਡਿਊਸ ਕੀਤਾ ਹੈ।


Tags: Nadhoo KhanHarish VermaWamiqa GabbiBN SharmaSeema KaushalBaninder BanniHobby DhaliwalPunjabi MovieAustraliaNew Zealand

Edited By

Lakhan

Lakhan is News Editor at Jagbani.