FacebookTwitterg+Mail

ਭਾਵੁਕ ਕਰ ਦੇਵੇਗਾ 'ਨਾਢੂ ਖਾਂ' ਦਾ ਗੀਤ 'ਦਿਲ ਦੀਆਂ ਗੱਲਾਂ' (ਵੀਡੀਓ)

nadhoo khan new song dil diyan gallan
19 April, 2019 05:08:03 PM

ਜਲੰਧਰ (ਬਿਊਰੋ)— 26 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਨਾਢੂ ਖਾਂ' ਦਾ ਟਰੇਲਰ ਤੇ ਗਾਣੇ ਜਿਥੇ ਖੂਬ ਚਰਚਾ ਦਾ ਵਿਸ਼ਾ ਬਣੇ ਹਨ, ਉਥੇ ਹੀ ਫਿਲਮ ਦਾ ਅੱਜ ਰਿਲੀਜ਼ ਹੋਇਆ ਗੀਤ 'ਦਿਲ ਦੀਆਂ ਗੱਲਾਂ' ਭਾਵੁਕ ਕਰਨ ਵਾਲਾ ਹੈ। ਹਰੀਸ਼ ਵਰਮਾ ਤੇ ਵਾਮਿਕਾ ਗੱਬੀ 'ਤੇ ਫਿਲਮਾਇਆ ਇਹ ਗੀਤ ਦੋਵਾਂ ਦੇ ਪਿਆਰ ਤੇ ਜਜ਼ਬਾਤ ਦੀ ਬਾਤ ਪਾਉਂਦਾ ਹੈ। 'ਦਿਲ ਦੀਆਂ ਗੱਲਾਂ' ਗੀਤ ਨੂੰ ਗੀਤਕਾਰ ਗੁਰਨਾਮ ਸਿੰਘ ਗਾਮਾ ਨੇ ਲਿਖਿਆ ਹੈ ਤੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ ਹਰਦੀਪ ਸਿੰਘ ਨੇ। ਇਸ ਗੀਤ ਨੂੰ ਮਿਊਜ਼ਿਕ ਕੁਲਦੀਪ ਸ਼ੁਕਲਾ ਨੇ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਫਿਲਮ 'ਨਾਢੂ ਖਾਂ' ਨੂੰ ਇਮਰਾਨ ਸ਼ੇਖ ਨੇ ਡਾਇਰੈਕਟ ਕੀਤਾ ਹੈ। ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਬੀ. ਐੱਨ. ਸ਼ਰਮਾ, ਬਨਿੰਦਰ ਬੰਨੀ, ਹੋਬੀ ਧਾਲੀਵਾਲ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਹਰਿੰਦਰ ਭੁੱਲਰ, ਗੁਰਚੇਤ ਚਿੱਤਰਕਾਰ, ਸਿਮਰਨ ਢੀਂਡਸਾ, ਪ੍ਰਕਾਸ਼ ਗਾਧੂ, ਮਹਾਬੀਰ ਭੁੱਲਰ, ਰਾਜ ਧਾਲੀਵਾਲ, ਸਤਵਿੰਦਰ ਕੌਰ, ਸੀਮਾ ਕੌਸ਼ਲ, ਮਾਸਟਰ ਅੰਸ਼ ਤੇਜਪਾਲ ਤੇ ਚਾਚਾ ਬਿਸ਼ਨਾ ਸਮੇਤ ਕਈ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ । 'ਨਾਢੂ ਖਾਂ' ਫਿਲਮ ਨੂੰ ਹਰਪ੍ਰੀਤ ਸਿੰਘ ਦੇਵਗਨ, ਅਚਿੰਤ ਗੋਇਲ ਤੇ ਰਾਕੇਸ਼ ਦਹੀਆ ਨੇ ਪ੍ਰੋਡਿਊਸ ਕੀਤਾ ਹੈ।
 


Tags: Harish VermaWamiqa GabbiBN SharmaBaninderjit Singh BunnyHobby DhaliwalMalkeet RauniRupinder RupiGurpreet BhanguHarinder BhullarGurchet ChitarkaarHarpreet Singh DevgunAchint GoelRakesh DahiyaHardeep Singh

Edited By

Lakhan

Lakhan is News Editor at Jagbani.