FacebookTwitterg+Mail

'ਨਾਢੂ ਖਾਂ' ਦਾ ਗੀਤ 'ਦਿਲ ਦੀਆਂ ਗੱਲਾਂ' 19 ਅਪ੍ਰੈਲ ਨੂੰ ਹੋਵੇਗਾ ਰਿਲੀਜ਼

nadhoo khan next song dil diya gallan releasing on 19 april
17 April, 2019 04:08:10 PM

ਜਲੰਧਰ (ਬਿਊਰੋ)— ਫਿਲਮ 'ਨਾਢੂ ਖਾਂ' ਦੇ ਗੀਤ ਇਨ੍ਹੀਂ ਦਿਨੀਂ ਹਰ ਇਕ ਦੀ ਜ਼ੁਬਾਨ 'ਤੇ ਹਨ। ਭਾਵੇਂ ਗੀਤ 'ਮੁਲਤਾਨ' ਦੀ ਗੱਲ ਹੋਵੇ ਜਾਂ ਫਿਰ 'ਸ਼ਰਬਤੀ ਅੱਖੀਆਂ' ਦੀ, ਇਨ੍ਹਾਂ ਦੋਵਾਂ ਹੀ ਗੀਤਾਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸੇ ਤਰਜ਼ 'ਤੇ 'ਨਾਢੂ ਖਾਂ' ਫਿਲਮ ਦਾ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਨਾਂ ਹੈ 'ਦਿਲ ਦੀਆਂ ਗੱਲਾਂ'। ਗੀਤ ਦਾ ਪੋਸਟਰ ਸਾਹਮਣੇ ਆ ਚੁੱਕਾ ਹੈ, ਜਿਸ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਇਹ ਇਕ ਸੈਡ ਸੌਂਗ ਹੋਣ ਵਾਲਾ ਹੈ। 'ਦਿਲ ਦੀਆਂ ਗੱਲਾਂ' ਗੀਤ ਨੂੰ ਹਰਦੀਪ ਸਿੰਘ ਨੇ ਆਵਾਜ਼ ਦਿੱਤੀ ਹੈ। ਇਸ ਦਾ ਸੰਗੀਤ ਕੁਲਦੀਪ ਸ਼ੁਕਲਾ ਨੇ ਦਿੱਤਾ ਹੈ ਤੇ ਬੋਲ ਗੁਰਨਾਮ ਸਿੱਧੂ ਗਾਮਾ ਨੇ ਲਿਖੇ ਹਨ। ਵਾਈਟ ਹਿੱਲ ਸਟੂਡੀਓ ਦੇ ਯੂਟਿਊਬ ਚੈਨਲ 'ਤੇ 'ਦਿਲ ਦੀਆਂ ਗੱਲਾਂ' ਗੀਤ 19 ਅਪ੍ਰੈਲ ਨੂੰ ਰਿਲੀਜ਼ ਹੋਵੇਗਾ।

ਦੱਸਣਯੋਗ ਹੈ ਕਿ 'ਨਾਢੂ ਖਾਂ' ਫਿਲਮ ਨੂੰ ਇਮਰਾਨ ਸ਼ੇਖ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਸੁਖਜਿੰਦਰ ਸਿੰਘ ਬੱਬਲ ਨੇ ਲਿਖੀ ਹੈ। ਫਿਲਮ ਨੂੰ ਹਰਪ੍ਰੀਤ ਸਿੰਘ ਦੇਵਗਨ, ਅਚਿੰਤ ਗੋਇਲ ਤੇ ਰਾਕੇਸ਼ ਦਾਹੀਆ ਨੇ ਪ੍ਰੋਡਿਊਸ ਕੀਤਾ ਹੈ, ਜਿਸ ਦੇ ਕੋ-ਪ੍ਰੋਡਿਊਸਰ ਇਸ਼ਾਨ ਬਾਂਸਲ, ਭਾਰਤੀ ਪਰਾਸ਼ਰ ਤੇ ਰਾਹੁਲ ਦੇਵਗਨ ਹਨ। 'ਨਾਢੂ ਖਾਂ' ਫਿਲਮ 'ਚ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਮੁੱਖ ਭੂਮਿਕਾ 'ਚ ਹਨ ਤੇ ਇਨ੍ਹਾਂ ਤੋਂ ਇਲਾਵਾ ਬੀ. ਐੱਨ. ਸ਼ਰਮਾ, ਬਨਿੰਦਰਜੀਤ ਸਿੰਘ ਬੰਨੀ, ਹੋਬੀ ਧਾਲੀਵਾਲ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਗੁਰਚੇਤ ਚਿੱਤਰਕਾਰ, ਸਿਮਰਨ ਢੀਂਡਸਾ, ਪ੍ਰਕਾਸ਼ ਗਾਧੂ ਤੇ ਚਾਚਾ ਬਿਸ਼ਨਾ ਵੀ ਅਹਿਮ ਕਿਰਦਾਰਾਂ 'ਚ ਨਜ਼ਰ ਆਉਣਗੇ। ਦੁਨੀਆ ਭਰ 'ਚ ਫਿਲਮ 'ਨਾਢੂ ਖਾਂ' 26 ਅਪ੍ਰੈਲ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Nadhoo KhanImran SheikhHarish VermaWamiqa GabbiHarpreet Singh DevgunDil Diya Gallan

Edited By

Rahul Singh

Rahul Singh is News Editor at Jagbani.