FacebookTwitterg+Mail

'ਨਾਢੂ ਖਾਂ' ਦਾ ਟੀਜ਼ਰ ਰਿਲੀਜ਼, ਦਿਸੀ 1940 ਦੇ ਦਹਾਕੇ ਦੀ ਝਲਕ (ਵੀਡੀਓ)

nadhoo khan teaser
26 March, 2019 10:30:11 AM

ਜਲੰਧਰ (ਬਿਊਰੋ) : 26 ਅਪ੍ਰੈਲ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਵਾਲੀ ਪੰਜਾਬੀ ਫਿਲਮ 'ਨਾਢੂ ਖਾਂ' ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਦੱਸ ਦਈਏ ਕਿ 'ਨਾਢੂ ਖਾਂ' ਦੇ ਟੀਜ਼ਰ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਖੂਬਸੂਰਤ ਤੇ ਦਿਲਕਸ਼ ਝਲਕ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਟੀਜ਼ਰ 'ਚ ਪੰਜਾਬੀ ਸੱਭਿਆਚਾਰ ਨੂੰ ਵੀ ਦਿਖਾਇਆ ਗਿਆ ਹੈ। 'ਨਾਢੂ ਖਾਂ' 'ਚ ਅਣਖਾਂ ਕਾਇਮ ਰੱਖਣ ਲਈ ਵਿਅਕਤੀ ਕੀ-ਕੀ ਕਰਦਾ ਹੈ, ਇਹ ਸਭ ਟੀਜ਼ਰ 'ਚ ਛੋਟੀਆਂ-ਛੋਟੀਆਂ ਝਲਕੀਆਂ 'ਚ ਦਿਖਾਇਆ ਗਿਆ ਹੈ। ਲਾਊਡ ਰੋਹਰ ਫਿਲਮਜ਼ ਅਤੇ ਮਿਊਜਿਕ ਟਾਈਮ ਪ੍ਰੋਡਕਸ਼ਨ ਦੇ ਬੈਨਰ ਵਲੋਂ ਤਿਆਰ ਕੀਤੀ ਜਾ ਰਹੀ ਫਿਲਮ 'ਨਾਢੂ ਖਾਂ' ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਮੁੱਖ ਭੂਮਿਕਾ 'ਚ ਹਨ। ਫਿਲਮਕਾਰ ਇਮਰਾਨ ਸ਼ੇਖ ਦੀ ਫਿਲਮ 'ਨਾਢੂ ਖਾਂ' 'ਚ 1940 ਦੇ ਦਹਾਕੇ ਨੂੰ ਪਰਦੇ 'ਤੇ ਦਿਖਾਇਆ ਜਾਵੇਗਾ। ਪੀਰੀਅਡ ਡਰਾਮਾ ਇਸ ਫਿਲਮ 'ਚ ਮਹਾਂਵੀਰ ਭੁੱਲਰ ਨੇ ਦਮਦਾਰ ਅਤੇ ਯਾਦਗਾਰ ਕਿਰਦਾਰ ਅਦਾ ਕੀਤੇ ਗਏ ਹਨ।


ਦੱਸਣਯੋਗ ਹੈ ਕਿ 'ਨਾਢੂ ਖਾਂ' 'ਚ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਤੋਂ ਇਲਾਵਾ ਬੀ. ਐੱਨ. ਸ਼ਰਮਾ, ਗੁਰਚੇਤ ਚਿੱਤਰਕਾਰ, ਹੋਬੀ ਧਾਲੀਵਾਲ, ਪ੍ਰਕਾਸ਼ ਗਾਧੂ, ਮਹਾਂਵੀਰ ਭੁੱਲਰ, ਹਰਿੰਦਰ ਭੁੱਲਰ, ਗੁਰਪ੍ਰੀਤ ਕੋਰ ਭੰਗੂ, ਸਤਿੰਦਰ ਕੋਰ, ਮਾਸਟਰ ਅੰਸ਼, ਰਾਜ ਧਾਲੀਵਾਲ, ਸੀਮਾ ਕੋਸ਼ਲ, ਬੋਬੀ ਖਹਿਰਾ, ਚਾਚਾ ਬਿਸ਼ਨਾ, ਬਲਵਿੰਦਰ, ਰਾਜ ਜੋਸ਼ੀ, ਬਲਵੀਰ ਬੋਪਾਰਾਏ, ਸਿੰਘ ਬੇਲੀ, ਮਲਕੀਤ ਰੋਣੀ ਆਦਿ ਮੁੱਖ ਭੂਮਿਕਾ 'ਚ ਹਨ। 'ਨਾਢੂ ਖਾਂ' ਦੇ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਰਾਕੇਸ਼ ਦਹੀਆ ਅਤੇ ਆਚੰਤ ਗੋਇਲ ਹਨ ਅਤੇ ਫਿਲਮ ਦੀ ਕਹਾਣੀ ਸੁੱਖਵਿੰਦਰ ਸਿੰਘ ਬੱਬਲ ਵਲੋਂ ਲਿਖੀ ਗਈ ਹੈ। ਪੰਜਾਬੀ ਫਿਲਮ 'ਨਾਢੂ ਖਾਂ' ਫਿਲਮ 26 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।


Tags: TeaserNadhoo KhanPunjabi MovieHarish VermaWamiqa GabbiImran SheikhInstagram Video

Edited By

Sunita

Sunita is News Editor at Jagbani.