FacebookTwitterg+Mail

ਕੈਂਸਰ ਨਾਲ ਪੀੜਤ ਹੈ ਨਫੀਸਾ ਅਲੀ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ

nafisa ali
18 November, 2018 01:09:31 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਦਿਗੱਜ ਅਭਿਨੇਤਰੀ ਨਫੀਸਾ ਅਲੀ ਨੂੰ ਤੀਜੀ ਸਟੇਜ ਦਾ ਕੈਂਸਰ ਡਾਇਗਨਾਜ਼ ਹੋਇਆ ਹੈ। ਸ਼ਨੀਵਾਰ ਨੂੰ ਉਨ੍ਹਾਂ ਇੰਸਟਾਗ੍ਰਾਮ ਪੋਸਟ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ। ਹਾਲਾਂਕਿ ਇਹ ਅਕਾਊਂਟ ਅਧਿਕਾਰਕ ਨਹੀਂ ਹੈ। ਨਫੀਸਾ ਨੇ ਸੋਨੀਆ ਗਾਂਧੀ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਹਾਲ ਹੀ 'ਚ ਆਪਣੀ ਖਾਸ ਦੋਸਤ ਸੋਨੀਆ ਗਾਂਧੀ ਨੂੰ ਮਿਲੀ, ਜਿਨ੍ਹਾਂ ਸਟੇਜ 3 ਕੈਂਸਰ ਨਾਲ ਲੜਨ ਲਈ ਮੇਰੇ ਲਈ ਦੁਆਵਾਂ ਕੀਤੀਆਂ''।

Punjabi Bollywood Tadka
ਦੱਸਣਯੋਗ ਹੈ ਕਿ ਕਦੇ ਮਸ਼ਹੂਰ ਮਾਡਲ ਰਹੀ ਨਫੀਸਾ ਅਲੀ ਨੇ 'ਮੇਜਰ ਸਾਬ੍ਹ', 'ਲਾਈਫ ਇੰਨ ਨੋ ਮੈਟਰੋ', 'ਸਾਹਿਬ ਬੀਵੀ ਔਰ ਗੈਂਗਸਟਰ 3' ਅਤੇ 'ਯਮਲਾ ਪਗਲਾ ਦੀਵਾਨਾ' ਵਰਗੀਆਂ ਮਸ਼ਹੂਰ ਫਿਲਮਾਂ 'ਚ ਕੰਮ ਕੀਤਾ। ਨਫੀਸਾ ਨੇ ਅਰਜੁਨ ਐਵਾਰਡ ਨਾਲ ਸਨਮਾਨਿਤ ਮਸ਼ਹੂਰ ਕਰਨਲ ਆਰ. ਐੱਸ ਸੋਢੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੀਆਂ ਦੋ ਬੇਟੀਆਂ ਤੇ ਇਕ ਬੇਟਾ ਹੈ।


Tags: Nafisa Ali Cancer Major Saab Sonia Gandhi Diagnose Bollywood Actress

About The Author

Kapil Kumar

Kapil Kumar is content editor at Punjab Kesari