ਮੁੰਬਈ (ਬਿਊਰੋ) : 'ਯਮਲਾ ਪਗਲਾ ਦੀਵਾਨਾ' ਅਤੇ 'ਲਾਇਫ ਇਨ ਏ ਮੈਟਰੋ' ਤੇ 'ਲਾਹੌਰ' ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੀ ਮਸ਼ਹੂਰ ਅਦਾਕਾਰਾ ਨਫੀਸਾ ਨਫੀਸਾ ਅਲੀ ਦਾ ਜਨਮ 18 ਜਨਵਰੀ 1957 ਨੂੰ ਮੁੰਬਈ ਵਿਚ ਹੋਇਆ। ਨਫੀਸਾ 1976 ਵਿਚ ਮਿਸ ਇੰਡੀਆ ਬਣੀ ਸੀ। ਨਫੀਸਾ 'ਮਿਸ ਇੰਟਰਨੈਸ਼ਨਲ-1977' ਵਿਚ ਰਨਰਅੱਪ ਵੀ ਰਹਿ ਚੁੱਕੀ ਹੈ। ਫਿਲਮ 'ਜਨੂੰਨ' ਨਾਲ ਨਫੀਸਾ ਨੇ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਪੂਰੇ ਫਿਲਮੀ ਕਰੀਅਰ ਵਿਚ ਉਨ੍ਹਾਂ ਨੇ ਸਿਰਫ 9 ਫਿਲਮਾਂ ਵਿਚ ਕੰਮ ਕੀਤਾ ਹੈ। ਉਹ ਅਮਿਤਾਭ ਬੱਚਨ, ਧਰਮਿੰਦਰ ਅਤੇ ਸਲਮਾਨ ਖਾਨ ਵਰਗੇ ਕਲਾਕਾਰਾਂ ਨਾਲ ਕੰਮ ਕਰ ਚੁੱਕੀ ਹੈ। ਨਫੀਸਾ ਦਾ ਵਿਆਹ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਪੋਲੋ ਖਿਡਾਰੀ ਕਰਨਲ ਆਰਐੱਸ ਸੋੜੀ ਨਾਲ ਹੋਇਆ। ਵਿਆਹ ਤੋਂ ਬਾਅਦ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਤੋਂ ਬ੍ਰੇਕ ਲੈ ਲਿਆ। ਦੱਸ ਦਈਏ ਕਿ ਕੈਂਸਰ ਨਾਲ ਝੂਜ ਰਹੀ ਨਫੀਸਾ ਨੇ ਆਪਣੀ ਪੁਰਾਣੀ ਤਸਵੀਰ ਸ਼ੇਅਰ ਕੀਤੀ ਸੀ, ਜੋ ਕਿ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ। ਇਹ ਤਸਵੀਰ 1976 ਦੀ ਸੀ, ਜਦੋਂ ਉਹ ਮਿਸ ਇੰਡੀਆ ਬਣੀ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ, ''19 ਦੀ ਉਮਰ ਵਿਚ ਮਿਸ ਇੰਡੀਆ ਦਾ ਖਿਤਾਬ ਜਿੱਤਣ ਤੋਂ ਬਾਅਦ ਮੈਂ। ਇਹ ਤਸਵੀਰ ਮੇਰੇ ਪਿਤਾ ਅਹਿਮਦ ਅਲੀ ਨੇ ਲਈ ਸੀ।'' ਦੱਸ ਦਈਏ ਕਿ ਕੈਂਸਰ ਕਾਰਨ ਨਫੀਸਾ ਦੇ ਲੁੱਕ 'ਚ ਕਾਫੀ ਬਦਲਾਅ ਨਜ਼ਰ ਆਇਆ। ਕੈਂਸਰ ਤੋਂ ਬਾਅਦ ਨਫੀਸਾ ਆਪਣੇ ਪਰਿਵਾਰ ਨਾਲ ਸਮਾਂ ਬੀਤਾ ਰਹੀ ਤੇ ਆਪਣੀਆਂ ਕਈ ਤਸਵੀਰਾਂ ਫੈਨਜ਼ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਨਸੀਫਾ ਕੈਂਸਰ ਦੇ ਥਰਡ ਸਟੇਜ 'ਤੇ ਹੈ।