FacebookTwitterg+Mail

ਜ਼ਾਇਰਾ ਦੇ ਬਾਲੀਵੁੱਡ ਛੱਡਣ 'ਤੇ ਨਫੀਸਾ ਅਲੀ ਦਾ ਹੈਰਾਨੀਜਨਕ ਰਿਐਕਸ਼ਨ

nafisa ali reacts on zaira wasims decision
03 July, 2019 01:05:16 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਜ਼ਾਇਰਾ ਵਸੀਮ ਨੇ ਅਚਾਨਕ ਬਾਲੀਵੁੱਡ ਫਿਲਮ ਇੰਡਸਟਰੀ ਛੱਡਣ ਦਾ ਫੈਸਲਾ ਕੀਤਾ ਹੈ, ਜਿਸ ਤੋਂ ਬਾਅਦ ਸਾਰਿਆਂ ਨੇ ਆਪਣੇ-ਆਪਣੇ ਮੁਤਾਬਕ ਇਸ ਫੈਸਲੇ ਦਾ ਸਮਰਥਨ ਅਤੇ ਵਿਰੋਧ ਕੀਤਾ। ਬੀਤੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਰਹੀ ਨਫੀਸਾ ਅਲੀ ਨੇ ਹਾਲ ਹੀ 'ਚ ਜ਼ਾਇਰਾ ਦੇ ਫੈਸਲੇ 'ਤੇ ਜੋ ਰਿਐਕਸ਼ਨ ਦਿੱਤਾ ਹੈ ਉਹ ਬੇਹੱਦ ਹੈਰਾਨੀਜਨਕ ਹੈ। ਕੈਂਸਰ ਨਾਲ ਲੜ ਰਹੀ ਨਫੀਸਾ ਅਲੀ ਨੇ ਹਾਲ ਹੀ 'ਚ ਖੁਦ ਦੇ ਕੈਂਸਰ ਫ੍ਰੀ ਹੋਣ ਦੀ ਗੱਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਕੈਂਸਰ ਫ੍ਰੀ ਹੋ ਚੁੱਕੀ ਹੈ। ਇਸੇ ਦੌਰਾਨ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ 'ਇਕ ਸਮਾਂ ਸੀ ਜਦੋਂ ਮੈਂ ਜ਼ਾਇਰਾ ਵਾਂਗ ਹੀ ਫਿਲਮ ਇੰਡਸਟਰੀ ਨੂੰ ਅਲਵਿਦਾ ਆਖ ਦਿੱਤਾ ਸੀ।' ਸਾਲ 1978 'ਚ ਫਿਲਮ 'ਜੁਨੂੰਨ' ਤੋਂ ਬਾਅਦ ਉਨ੍ਹਾਂ ਨੇ ਇੰਡਸਟਰੀ ਨੂੰ ਛੱਡ ਦਿੱਤਾ ਸੀ।


ਨਸੀਫਾ ਨੇ ਆਪਣੇ ਉਸ ਦੌਰ ਨੂੰ ਯਾਦ ਕਰਦੇ ਹੋਏ ਇਕ ਪੋਸਟ 'ਚ ਲਿਖਿਆ, ''ਮੈਨੂੰ ਯਾਦ ਹੈ ਜਦੋਂ ਮੈਂ ਉਮਰ ਦੇ ਉਸ ਦੌਰ 'ਚ ਸੀ, ਮੈਂ ਕਾਫੀ ਘੱਟ ਉਮਰ 'ਚ ਫਿਲਮ 'ਜੁਨੂੰਨ' ਕੰਮ ਕੀਤਾ ਸੀ ਅਤੇ ਫਿਲਮ ਸੁਪਰਹਿੱਟ ਸਾਬਿਤ ਹੋਈ ਸੀ। ਉਸ ਸਮੇਂ ਮੇਰੇ ਕੋਲ ਕੰਮ ਦੇ ਕਈ ਆਫਰਸ ਆਏ ਸਨ ਪਰ ਮੇਰੇ ਕੋਲ ਪਰਿਵਾਰ ਦਾ ਸਾਥ ਨਹੀਂ ਸੀ। ਮੈਂ ਮੁੰਬਈ ਇਕੱਲੀ ਹੀ ਰਹਿੰਦੀ ਸੀ ਅਤੇ ਕੰਮ ਦੀ ਭਾਲ ਕਰਦੀ ਸੀ। ਮੇਰੇ ਪਿਤਾ ਨੇ ਉਸ ਸਮੇਂ ਮੈਨੂੰ ਕਿਹਾ ਸੀ ਕਿ ਸਾਡੇ ਪਰਿਵਾਰ ਦੀਆਂ ਲੜਕੀਆਂ ਸਿਨੇਮਾ 'ਚ ਕੰਮ ਨਹੀਂ ਕਰਦੀਆਂ। ਮੈਂ ਇਸ ਦਬਾਅ 'ਚ ਆ ਕੇ ਕੰਮ ਛੱਡ ਦਿੱਤਾ ਸੀ।' ਉਨ੍ਹਾਂ ਨੇ ਕਿਹਾ, 'ਮੈਨੂੰ ਜ਼ਾਇਰਾ 'ਚ ਆਪਣੇ ਬੀਤਿਆ ਹੋਇਆ ਸਮਾਂ ਨਜ਼ਰ ਆਇਆ। ਜਦੋਂ ਮੈਂ 20 ਸਾਲ ਦੀ ਸੀ ਤਾਂ ਮੈਂ ਉਸੇ ਤਰ੍ਹਾਂ ਸੋਚਣ ਲੱਗ ਗਈ ਸੀ। ਮੈਂ ਇਹ ਕਹਿਣਾ ਚਾਹੁੰਦੀ ਕਿ ਕੰਮ ਤੁਹਾਡੀ ਚੁਆਇਸ ਹੈ ਇਹ ਤੁਹਾਡੀ ਆਜ਼ਾਦੀ ਹੈ। ਨੌਜਵਾਨ ਲੋਕਾਂ ਨੂੰ ਕਈ ਤਰ੍ਹਾਂ ਦੇ ਪ੍ਰੈੱਸ਼ਰ ਘੇਰੇ ਰਹਿੰਦੇ ਹਨ ਪਰ ਜੇਕਰ ਤੁਸੀਂ ਇਸ ਗੱਲ ਨੂੰ ਲੈ ਕੇ ਸਾਫ ਹੋ ਕਿ ਤੁਸੀਂ ਕੀ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਨੂੰ ਜ਼ਰੂਰ ਹਾਸਲ ਕਰਨਾ ਚਾਹੀਦਾ ਹੈ।''

Punjabi Bollywood Tadka
ਨਫੀਸਾ ਨੇ ਫਿਲਮ ਇੰਡਸਟਰੀ ਛੱਡਣ ਦੇ ਕਰੀਬ 18 ਸਾਲ ਬਾਅਦ ਅਮਿਤਾਭ ਬੱਚਨ ਦੀ ਫਿਲਮ 'ਮੇਜਰ ਸਾਬ' ਨਾਲ ਕਮਬੈਕ ਕੀਤਾ ਸੀ। ਉਨ੍ਹਾਂ ਨੇ ਕਿਹਾ ਹੁਣ ਜਦੋਂ ਵੀ ਮੈਂ ਕਦੇ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਲੱਗਦਾ ਹੈ ਕਿ ਮੈਨੂੰ ਆਪਣੇ ਪਿਤਾ ਨਹੀਂ ਸਗੋਂ ਦਿਲ ਦੀ ਸੁਣਨੀ ਚਾਹੀਦੀ ਸੀ।


Tags: Nafisa AliReactsZaira WasimsIndian Film IndustryTwitterInstagramBollywood Celebrity

Edited By

Sunita

Sunita is News Editor at Jagbani.