ਨਵੀਂ ਦਿੱਲੀ(ਬਿਊਰੋ)— ਸਾਬਕਾ ਮਿਸ ਇੰਡੀਆ ਨਫੀਸਾ ਜੋਸੇਫ ਨੇ ਸਾਲ 1997 'ਚ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ। 12 ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕਰਨ ਵਾਲੀ ਨਫੀਸਾ ਦਾ ਜਨਮ 28 ਮਾਰਚ 1978 ਨੂੰ ਹੋਇਆ ਸੀ। 29 ਜੁਲਾਈ 2004 ਨੂੰ ਨਸੀਫਾ ਨੇ ਪੰਖੇ ਨਾਲ ਲਟ ਕੇ ਫਾਂਸੀ ਲਾ ਲਈ ਸੀ।
ਲੰਬੇ ਸਮੇਂ ਤੱਕ ਇਹ ਮਾਮਲਾ ਚਰਚਾ 'ਚ ਰਿਹਾ ਸੀ। ਦੱਸਿਆ ਗਿਆ ਸੀ ਕਿ ਨਫੀਸਾ ਦੀ ਮੰਗਣੀ ਬਿਜ਼ਨੈੱਸਮੈਨ ਗੌਤਮ ਖੰਡੂਜਾ ਨਾਲ ਹੋਈ ਸੀ ਤੇ ਦੋ ਹਫਤੇ ਬਾਅਦ ਉਸ ਦਾ ਵਿਆਹ ਹੋਣ ਵਾਲਾ ਸੀ ਪਰ ਇਹ ਪਹਿਲਾਂ ਹੀ ਕੈਂਸਲ/ਰੱਦ ਹੋ ਗਈ ਸੀ। ਨਫੀਸਾ ਨੂੰ ਪਤਾ ਲੱਗਾ ਸੀ ਕਿ ਗੌਤਮ ਨੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਨਹੀਂ ਲਿਆ।
ਨਫੀਸਾ ਦੇ ਮਾਤਾ-ਪਿਤਾ ਨੇ ਉਸ ਦੀ ਖੁਦਖੁਸ਼ੀ ਕਰਨ ਦੀ ਵਜ੍ਹਾ ਵਿਆਹ ਦਾ ਰੱਦ ਹੋਣਾ ਹੀ ਦੱਸਿਆ ਸੀ। ਨਫੀਸਾ ਦੇ ਮਾਤਾ-ਪਿਤਾ ਨੇ ਦੋਸ਼ ਲਾਇਆ ਸੀ ਕਿ ਨਫੀਸਾ ਖੰਡੂਜਾ ਦੀ ਪਤਨੀ ਨੂੰ ਮਿਲਣ ਵਾਲੀ ਸੀ।
ਖੰਡੂਜਾ ਨੇ ਉਸ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ, ਜਿਸ 'ਚ ਉਸ ਦੇ ਮੈਰਿਟਲ ਸਟੇਟਸ ਤੇ ਤਲਾਕ ਦੇ ਪੇਪਰ ਦਾਖਿਲ ਕਰਨ ਦੀ ਗੱਲ ਪੁੱਛੀ ਗਈ ਸੀ। ਉਸ ਦੇ ਮਾਤਾ-ਪਿਤਾ ਨੇ ਦੋਸ਼ ਲਾਇਆ ਕਿ ਖੰਡੂਜਾ ਕੁਝ ਸਮੇਂ ਲਈ ਵਿਆਹ ਟਾਲਣਾ ਚਾਹੁੰਦਾ ਸੀ।
ਦੱਸਣਯੋਗ ਹੈ ਕਿ ਨਫੀਸਾ ਸਿਰਫ 18 ਸਾਲ ਦੀ ਉਮਰ 'ਚ ਮਿਸ ਇੰਡੀਆ ਬਣੀ ਸੀ। 5 ਸਾਲ ਤੱਕ ਐੱਮ. ਟੀ. ਵੀ. ਹਾਊਸਫੁੱਲ ਸ਼ੋਅ ਨੂੰ ਹੋਸਟ ਕੀਤਾ ਸੀ। ਉਸ ਨੇ ਸੁਭਾਸ਼ ਘਈ ਦੀ ਫਿਲਮ 'ਤਾਲ' 'ਚ ਵੀ ਕੈਮਿਊ ਰੋਲ ਕੀਤਾ ਸੀ।