ਮੁੰਬਈ(ਬਿਊਰੋ)— ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਸੈਰਾਟ' ਨੇ ਮਰਾਠੀ ਸਿਨੇਮਾ 'ਚ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਇਸ ਫਿਲਮ ਦਾ ਹਿੰਦੀ ਰੀਮੇਕ ਵੀ ਬਣ ਰਿਹਾ ਹੈ, ਜਿਸ 'ਚ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਡੈਬਿਊ ਕਰਨ ਵਾਲੀ ਹੈ। ਜਾਣਾਕਾਰੀ ਮੁਤਾਬਕ ਇਸ ਫਿਲਮ ਨੇ ਮਰਾਠੀ ਫਿਲਮ ਇੰੰਡਸਟਰੀ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਦਾ ਖਿਤਾਬ ਆਪਣੇ ਨਾਂ ਕੀਤਾ ਸੀ।
ਹਾਲ ਹੀ 'ਚ ਮਰਾਠੀ ਫਿਲਮ ਇੰਡਸਟਰੀ ਦੇ 'ਫਿਲਮਕਾਰ ਐਵਾਰਡਸ' 'ਚ ਇਸੇ ਫਿਲਮ ਦੇ ਨਿਰਦੇਸ਼ਕ ਨਾਗਰਾਜ ਮੰਜੁਲੇ ਨੂੰ ਬੈਸਟ ਨਿਰਦੇਸ਼ਕ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਮਰਾਠੀ ਫਿਲਮ ਇੰਡਸਟਰੀ ਦੇ ਨਾਗਰਾਜ ਹੁਣ ਮਸ਼ਹੂਰ ਨਿਰਦੇਸ਼ਕ ਬਣ ਗਏ ਹਨ। ਜਿੰਨਾ ਉਹ ਫਿਲਮਾਂ ਕਾਰਨ ਸੁਰਖੀਆਂ 'ਚ ਰਹਿੰਦੇ ਹਨ ਉਨੇਂ ਹੀ ਉਹ ਆਪਣੀ ਨਿੱਜੀ ਲਾਈਫ ਨੂੰ ਲੈ ਕੇ ਵੀ ਚਰਚਾ 'ਚ ਰਹੇ ਹਨ।
ਨਾਗਰਾਜ ਦੀ ਰੀਅਲ ਲਾਈਫ ਕਾਫੀ ਵਿਵਾਦਿਤ ਰਹੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਤੀ ਦੇ ਨਿਰਦੇਸ਼ਕ ਹੋਣ ਦੇ ਬਾਵਜੂਦ ਉਨ੍ਹਾਂ ਦੀ ਪਤਨੀ ਸੁਨੀਤਾ ਲੋਕਾਂ ਦੇ ਘਰਾਂ 'ਚ ਬਰਤਨ (ਭਾਂਡੇ) ਧੋਣ ਲਈ ਮਜਬੂਰ ਹੈ।
ਜ਼ਿਕਰਯੋਗ ਹੈ ਕਿ ਸੁਨੀਤਾ ਨਾਗਰਾਜ ਦੀ ਸਾਬਕਾ ਪਤਨੀ ਹੈ। ਫਿਲਮ 'ਸੈਰਾਟ' ਦੇ ਸੁਪਰਹਿੱਟ ਹੋਣ ਤੋਂ ਬਾਅਦ ਸੁਨੀਤਾ ਚਰਚਾ 'ਚ ਆਈ ਸੀ। ਸੁਨੀਤਾ ਨੇ ਨਾਗਰਾਤ 'ਤੇ ਜਿਨਸੀ ਸ਼ੋਸ਼ਣ ਦਾ ਕੇਸ ਦਰਜ ਕੀਤਾ ਸੀ।