ਮੁੰਬਈ— ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਦੀ ਫਿਲਮ 'ਨਮਕ ਹਲਾਲ' ਆਪਣੇ 35 ਸਾਲ ਪੂਰੇ ਹੋਣ ਤੋਂ ਬਾਅਦ ਇਕ ਵਾਰ ਫਿਰ ਤੋਂ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਸੂਤਰਾਂ ਮੁਤਾਬਕ ਵੀ. ਕੇ. ਏ. ਏ. ਓ. (ਥਿਏਟਰ ਆਨ ਡਿਮਾਂਡ ਸਰਵਿਸ) ਅਤੇ ਸ਼ੀਮਾਰੂ ਏਟਰਟੇਨਮੈਂਟ ਨੇ ਪੂਰੇ ਭਾਰਤ 'ਚ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਹੱਥ ਮਿਲਾਇਆ ਹੈ। ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ 21 ਮਈ ਨੂੰ ਹੋ ਰਹੀ ਹੈ। ਪ੍ਰਸ਼ੰਸਕ ਵੀਕੇਏਏਅੋ ਦੇ ਰਾਹੀ ਆਪਣੀ ਪਸੰਦੀਦਾ ਸਿਨੇਮਾਘਰਾਂ 'ਚ ਘਰਾਂ 'ਚ ਇਸ ਫਿਲਮ ਦੀ ਨਿਜੀ ਸਕ੍ਰੀਨਿੰਗ ਬੁਕ ਕਰਵਾ ਸਕਦੇ ਹਨ।
ਪੀ. ਵੀ. ਆਰ. ਪਿਚਰਸ ਦੇ ਸੀ. ਈ. ਓ. ਕਮਲ ਗਿਆਨ ਚੰਦਾਨੀ ਨੇ ਕਿਹਾ, ''ਵੀ. ਕੇ. ਏ. ਏ. ਓ. ਦੀ ਮੂਵੀ ਲਾਇਬ੍ਰੇਰੀ ਦੇ ਅਸੀਂ ਪਸੰਦ ਕੀਤੀ ਕਲਾਸਿਕ 'ਨਮਕ ਹਲਾਲ' ਨੂੰ ਫਿਰ ਤੋਂ ਪ੍ਰਸਾਰਿਤ ਕਰਨ ਦਾ ਫੈਸਲਾ ਲਿਆ ਹੈ ਅਤੇ ਅਸੀਂ ਵੀ. ਕੇ. ਏ. ਏ. ਓ. ਦੇ ਰਾਹੀ ਆਪਣੀ ਇਸ ਧਾਰਨਾ ਨੂੰ ਲੋਕਪ੍ਰਿਅ ਬਣਾਉਣ ਦੀ ਉਮੀਦ ਕਰ ਰਹੇ ਹਾਂ।'' ਸ਼ਿਮਾਰੂ ਏਂਟਰਟੇਨਮੈਂਟ ਦੇ ਨਿਰਦੇਸ਼ਕ ਹਿਰੇਨ ਗਡਾ ਨੇ ਦੱਸਿਆ ਕਿ ਅਸੀਂ ਇਸ ਫਿਲਮ ਨੂੰ ਆਪਣੇ ਸਹਾਇਕ ਬਰਾਂਡ ਸ਼ਿਮਾਰੂ ਸ਼ੋਅ ਟਾਈਮਸ ਨਾਲ ਫਿਰ ਤੋਂ ਰਿਲੀਜ਼ ਕਰਨ ਨੂੰ ਲੈ ਕੇ ਕਾਫੀ ਉਤਸਾਹਿਤ ਹਾਂ। ਇਨ੍ਹਾਂ ਦਾ ਕਹਿਣਾ ਹੈ ਕਿ ਨੋਜਵਾਨ ਪ੍ਰਸ਼ੰਸਕ ਅਜਿਹੀਆਂ ਫਿਲਮਾਂ ਦੇਖਣ ਦੇ ਇਸ ਮੌਕੇ ਨੂੰ ਪਸੰਦ ਕਰਨਗੇ।