ਮੁੰਬਈ (ਬਿਊਰੋ)— ਵਿਪੁਲ ਅਮਰੁਤਲਾਲ ਸ਼ਾਹ ਦੀ 'ਨਮਸਤੇ ਇੰਗਲੈਂਡ' ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਫਿਲਮ ਦੇ ਕਲਾਕਾਰਾਂ ਅਤੇ ਫਿਲਮ ਨਾਲ ਜੁੜੇ ਮੈਂਬਰਾਂ ਨੇ ਸ਼ੂਟਿੰਗ ਪੂਰੀ ਹੋਣ 'ਤੇ ਇਕ ਪਾਰਟੀ ਰੱਖੀ ਹੈ। ਅਰਜੁਨ ਕਪੂਰ ਅਤੇ ਪਰਿਣੀਤੀ ਚੋਪੜਾ ਨਾਲ ਨਿਰਦੇਸ਼ਕ ਵਿਪੁਲ ਅਮਰੁਤਲਾਲ ਸ਼ਾਹ ਨੇ ਫਿਲਮ ਨਿਰਮਾਤਾ ਜਯੰਤੀਲਾਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਰੈਪਅੱਪ ਪਾਰਟੀ ਦਾ ਆਨੰਦ ਲੈਂਦੇ ਨਜ਼ਰ ਆਏ।
ਉੱਥੇ ਹੀ ਪਰਿਣੀਤੀ ਅਤੇ ਅਰਜੁਨ ਇਸ ਪਾਰਟੀ 'ਚ ਖੂਬ ਮਸਤੀ ਕਰਦੇ ਦਿਖਾਈ ਦਿੱਤੇ। ਇਸ ਦੌਰਾਨ ਬੌਨੀ ਕਪੂਰ ਅਤੇ ਸਤੀਸ਼ ਕੌਸ਼ਿਕ ਵੀ ਮੌਜੂਦ ਸਨ।
ਅਰਜੁਨ ਕਪੂਰ ਅਤੇ ਪਰਿਣੀਤੀ ਚੋਪੜਾ ਆਪਣੀ ਡੈਬਿਊ ਫਿਲਮ 'ਇਸ਼ਕਜ਼ਾਦੇ' ਤੋਂ ਬਾਅਦ ਦੂਜੀ ਵਾਰ ਇਕੱਠੇ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਉੱਥੇ ਹੀ ਇਹ ਫਿਲਮ 'ਨਮਸਤੇ ਇੰਗਲੈਂਡ' 19 ਅਕਤੂਬਰ, 2018 ਨੂੰ ਰਿਲੀਜ਼ ਹੋਵੇਗੀ।