FacebookTwitterg+Mail

'ਨਮਸਤੇ ਇੰਗਲੈਂਡ' ਦੀ ਮੇਕਿੰਗ ਵੀਡੀਓ ਆਈ ਸਾਹਮਣੇ, ਕੈਮਰੇ ਦੇ ਪਿੱਛੇ ਵਾਲੀ ਮਸਤੀ ਆਈ ਨਜ਼ਰ

namaste england
21 September, 2018 04:38:03 PM

ਮੁੰਬਈ (ਬਿਊਰੋ)— 19 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਦੀ ਆਉਣ ਵਾਲੀ ਫਿਲਮ 'ਨਮਸਤੇ ਇੰਗਲੈਂਡ' ਇਕ ਰੋਮਾਂਟਿਕ-ਡਰਾਮਾ ਫਿਲਮ ਹੈ, ਜਿਸ ਦੀ ਕਹਾਣੀ ਲਵ ਸਟੋਰੀ 'ਤੇ ਆਧਾਰਿਤ ਹੈ। ਪਰਿਣੀਤੀ ਚੋਪੜਾ, ਅਰਜੁਨ ਕਪੂਰ ਸਟਾਰਰ ਫਿਲਮ 'ਨਮਸਤੇ ਇੰਗਲੈਂਡ' ਦੀ ਮੇਕਿੰਗ ਵੀਡੀਓ ਜਾਰੀ ਕੀਤੀ ਗਈ ਹੈ। ਇਸ ਨੂੰ ਪਰਿਣੀਤੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕਰਦਿਆਂ ਲਿਖਿਆ, ''ਕੈਮਰੇ ਦੇ ਪਿਛੇ ਵਾਲੀ ਮਸਤੀ''।

ਇਸ 'ਚ ਸਾਰੇ ਸੀਨਸ ਨੂੰ ਬਖੂਬੀ ਫਿਲਮਾਉਂਦੇ ਹੋਏ ਫਿਲਮ ਦੇ ਸਾਰੇ ਕਰੂ ਮੈਂਬਰ ਦਿਖਾਈ ਦੇ ਰਹੇ ਹਨ। ਇਸ 'ਚ ਫਿਲਮ ਦੇ ਦੋਵੇਂ ਸਟਾਰਜ਼ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਫਿਲਮ ਦੇ 2 ਗੀਤ 'ਤੇਰੇ ਲੀਏ' ਅਤੇ 'ਭਰੇ ਬਾਜ਼ਾਰ' ਰਿਲੀਜ਼ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਫਿਲਮ ਦਾ ਟਰੇਲਰ ਵੀ ਜਾਰੀ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ।


Tags: Namaste EnglandMaking VideoInstagramArjun KapoorParineeti Chopra

Edited By

Chanda Verma

Chanda Verma is News Editor at Jagbani.