FacebookTwitterg+Mail

Pics : ਅਸਲ 'ਚ ਵਰਲਡ ਟੂਰਿਜ਼ਮ ਦਾ ਆਨੰਦ ਲੈ ਚੁੱਕੀ ਹੈ 'ਨਮਸਤੇ ਇੰਗਲੈਂਡ' ਦੀ ਟੀਮ

namaste england
28 September, 2018 12:37:24 PM

ਮੁੰਬਈ (ਬਿਊਰੋ)— ਵਰਲਡ ਟੂਰਿਜ਼ਮ ਡੇਅ ਮੌਕੇ 'ਨਮਸਤੇ ਇੰਗਲੈਂਡ' 'ਚ ਸੈਰ-ਸਪਾਟਾ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਨੂੰ ਦੁਨੀਆ ਭਰ 'ਚ 75 ਤੋਂ ਵਧ ਥਾਵਾਂ 'ਤੇ ਫਿਲਮਾਇਆ ਗਿਆ ਹੈ। ਜਦਕਿ ਲੰਡਨ ਅਤੇ ਇੰਗਲੈਂਡ 'ਚ ਕਈ ਫਿਲਮਾਂ ਸ਼ੂਟ ਕੀਤੀਆਂ ਗਈਆਂ ਪਰ 'ਨਮਸਤੇ ਇੰਗਲੈਂਡ' ਦੀ ਟੀਮ ਨਵੀਆਂ ਥਾਵਾਂ ਦੀ ਖੋਜ ਕਰਨਾ ਚਾਹੁੰਦੀ ਸੀ ਅਤੇ ਇਸ ਵਜ੍ਹਾ ਹੀ ਫਿਲਮ ਨੂੰ 18-20 ਅਣਜਾਣ ਥਾਵਾਂ ਅਤੇ ਸਮੁੰਦਰ ਬੀਚ 'ਤੇ ਸ਼ੂਟ ਕੀਤਾ ਗਿਆ। 'ਨਮਸਤੇ ਇੰਗਲੈਂਡ' ਦੇ ਨਿਰਮਾਤਾਵਾਂ ਨੇ ਦੁਨੀਆ ਭਰ ਦੀਆਂ 75 ਤੋਂ ਜ਼ਿਆਦਾ ਥਾਵਾਂ 'ਤੇ ਸ਼ੂਟਿੰਗ ਕੀਤੀ ਸੀ। ਇਹ ਮੇਲਾ ਸਾਲ 'ਚ ਇਕ ਵਾਰ ਹੁੰਦਾ ਹੈ।

Punjabi Bollywood Tadka

ਇਸ ਮੇਲੇ ਦਾ ਮਹੱਤਵ ਹੈ ਕਿ ਕੋਲਕਾਤਾ ਦੇ ਲੋਕ ਪਾਕਿਸਤਾਨ 'ਚ ਰਹਿਣ ਵਾਲੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਇੱਥੇ ਆਉਂਦੇ ਹਨ। ਫਿਲਮ ਦੇ ਇਕ ਗੀਤ ਨੂੰ ਲੰਡਨ ਦੀ ਗੋਲਡਸਿਮਥਸ ਕੰਪਨੀ 'ਚ ਫਿਲਮਾਇਆ ਗਿਆ ਹੈ ਅਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਇਸ ਸਥਾਨ 'ਤੇ ਕੀਤੀ ਗਈ ਹੈ।

Punjabi Bollywood Tadka
ਵਿਪੁਲ ਅਮ੍ਰਤਸ਼ਾਹ ਦੀ 'ਨਮਸਤੇ ਇੰਗਲੈਂਡ' ਇਕ ਨੌਜਵਾਨ ਦਿਲਾਂ ਦੀ ਕਹਾਣੀ ਹੈ ਜਿਸ 'ਚ ਦੋ ਵਿਅਕਤੀ ਜਸਮੀਤ ਅਤੇ ਪਰਮ ਦੀ ਯਾਤਰਾ ਨੂੰ ਦਿਖਾਇਆ ਗਿਆ ਹੈ। ਫਿਲਮ 'ਚ ਭਾਰਤ ਅਤੇ ਯੂਰਪ ਦੀਆਂ ਖੂਬਸੂਰਤ ਥਾਵਾਂ 'ਤੇ ਇਨ੍ਹਾਂ ਦੀ ਪ੍ਰੇਮ ਕਹਾਣੀ ਨੂੰ ਟ੍ਰੈਕ ਕੀਤਾ ਗਿਆ, ਜਿਸ ਦੀ ਸ਼ੁਰੂਆਤ ਪੰਜਾਬ ਦੇ ਲੁਧਿਆਣਾ ਤੋਂ ਹੁੰਦੀ ਹੈ ਜਿਸ ਤੋਂ ਬਾਅਦ ਅੰਮ੍ਰਿਤਸਰ, ਢਾਕਾ ਅਤੇ ਫਿਰ ਪੈਰਿਸ ਤੋਂ ਲੈ ਕੇ ਬ੍ਰਸੇਲਸ ਦਾ ਅੰਤ 'ਚ ਦੀਦਾਰ ਕੀਤਾ ਜਾਵੇਗਾ। ਵਿਪੁਲ ਅਮ੍ਰਤਸ਼ਾਹ ਵਲੋਂ ਨਿਰਮਿਤ ਅਤੇ ਨਿਰਦੇਸ਼ਿਤ ਇਹ ਫਿਲਮ 19 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Arjun Kapoor Parineeti Chopra Namaste England Vipul Amrutlal Shah World Tourism Day Bollywood Actor

Edited By

Kapil Kumar

Kapil Kumar is News Editor at Jagbani.