FacebookTwitterg+Mail

'ਨਮਸਤੇ ਇੰਗਲੈਂਡ' ਦੇ ਨਵੇਂ ਗੀਤ 'ਤੂੰ ਮੇਰੀ...' ਨੇ ਟੁੱਟੇ ਦਿਲਾਂ ਦੇ ਦਰਦ ਕੀਤੇ ਤਾਜ਼ਾ (ਵੀਡੀਓ)

namaste england
15 October, 2018 05:48:12 PM

ਮੁੰਬਈ (ਬਿਊਰੋ)— ਰੋਮਾਂਟਿਕ ਨੰਬਰ 'ਤੇਰੇ ਲੀਏ' ਤੋਂ ਬਾਅਦ 'ਨਮਸਤੇ ਇੰਗਲੈਂਡ' ਦੇ ਨਿਰਮਾਤਾ ਨੇ ਇਕ ਹੋਰ ਦਿਲ ਨੂੰ ਛੂਹ ਲੈਣ ਵਾਲਾ ਗੀਤ 'ਤੂੰ ਮੇਰੀ ਮੈਂ ਤੇਰਾ' ਰਿਲੀਜ਼ ਕਰ ਦਿੱਤਾ ਹੈ ਜਿਸ 'ਚ ਪਰਮ ਉਰਫ ਅਰਜੁਨ ਕਪੂਰ ਦਿਲ ਟੁੱਟਣ ਦੀ ਸਥਿਤੀ 'ਚੋਂ ਗੁਜ਼ਰ ਰਹੇ ਹਨ। 'ਤੇਰੇ ਲੀਏ', 'ਭਰੇ ਬਾਜ਼ਾਰ' ਅਤੇ ਪੰਜਾਬੀ ਟਰੈਕ 'ਧੂਮ ਧੜਾਕਾ' ਨੂੰ ਹਾਲ ਹੀ 'ਚ ਰਿਲੀਜ਼ ਕੀਤਾ ਗਿਆ। ਪਾਰਟੀ ਐਂਥਮ 'ਪ੍ਰੋਪਰ ਪਟੋਲਾ' ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਤੋਂ ਬਾਅਦ ਹੁਣ ਨਿਰਮਾਤਾ ਨੇ 'ਤੂੰ ਮੇਰੀ ਮੈਂ ਤੇਰਾ' ਨਾਮਕ ਫਿਲਮ ਦਾ ਅਗਲਾ ਗੀਤ ਰਿਲੀਜ਼ ਕਰ ਦਿੱਤਾ ਹੈ। ਦਿਲ ਛੂਹ ਲੈਣ ਵਾਲੇ ਇਸ ਗੀਤ 'ਚ ਅਰਜੁਨ ਕਪੂਰ ਆਪਣੇ ਪਿਆਰ ਜਸਮੀਤ ਉਰਫ ਪਰਿਣੀਤੀ ਨਾਲ ਲੰਡਨ ਲਈ ਰਵਾਨਾ ਹੋ ਜਾਂਦੇ ਹਨ। ਇਸ ਗੀਤ 'ਚ ਅਰਜੁਨ ਵਲੋਂ ਆਪਣੇ ਪਿਆਰ ਤੱਕ ਪਹੁੰਚਣ ਲਈ ਕੀਤੇ ਗਏ ਸੰਘਰਸ਼ ਨੂੰ ਦਿਖਾਇਆ ਗਿਆ ਹੈ। ਜਾਵੇਦ ਅਖਤਰ ਵਲੋਂ ਲਿਖਿਤ, 'ਤੂੰ ਮੇਰੀ ਮੈਂ ਤੇਰਾ' ਮਨਨ ਸ਼ਾਹ ਵਲੋਂ ਕੰਪੋਜ਼ ਕੀਤਾ ਗਿਆ ਹੈ ਜਿਸ ਨੂੰ ਰਾਹਤ ਫਤਿਹ ਅਲੀ ਖਾਨ ਸਮੇਤ ਸ਼ਦਾਬ ਫਰੀਦੀ ਅਤੇ ਅਲਤਾਮਾਸ ਫਰੀਦੀ ਨੇ ਆਵਾਜ਼ ਦਿੱਤੀ ਹੈ ਅਤੇ ਫਿਲਮ ਦਾ ਇਹ ਨਵਾਂ ਗੀਤ ਅੱਜ ਰਿਲੀਜ਼ ਹੋ ਚੁੱਕਾ ਹੈ।

ਵਿਪੁਲ ਅਮ੍ਰਤਸ਼ਾਹ ਦੀ 'ਨਮਸਤੇ ਇੰਗਲੈਂਡ' ਇਕ ਨੌਜਵਾਨ ਅਤੇ ਤਾਜ਼ਾ ਕਹਾਣੀ ਹੈ ਜਿਸ 'ਚ ਦੋ ਵਿਅਕਤੀ ਜਸਮੀਤ ਅਤੇ ਪਰਮ ਦੀ ਜੀਵਨ ਯਾਤਰਾ ਨੂੰ ਦਿਖਾਇਆ ਗਿਆ ਹੈ। ਫਿਲਮ 'ਚ ਭਾਰਤ ਅਤੇ ਯੂਰਪ ਦੇ ਖੂਬਸੂਰਤ ਲੈਂਡਸਕੇਪ 'ਚ ਇਨ੍ਹਾਂ ਦੀ ਪ੍ਰੇਮ ਕਹਾਣੀ ਨੂੰ ਟ੍ਰੈਕ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਪੰਜਾਬ ਦੇ ਲੁਧਿਆਣਾ ਤੋਂ ਹੁੰਦੀ ਹੈ। ਜਿਸ ਤੋਂ ਬਾਅਦ ਅੰਮ੍ਰਿਤਸਰ, ਢਾਕਾ ਅਤੇ ਫਿਰ ਪੈਰਿਸ ਤੋਂ ਲੈ ਕੇ ਬ੍ਰਸੇਲਸ ਅਤੇ ਅੰਤ 'ਚ ਲੰਡਨ ਦਾ ਦੀਦਾਰ ਕਰਵਾਇਆ ਜਾਵੇਗਾ। ਵਿਪੁਲ ਅਮ੍ਰਤਲਾਲ ਸ਼ਾਹ ਨਿਰਮਿਤ ਅਤੇ ਨਿਰਦੇਸ਼ਿਤ ਫਿਲਮ ਨੂੰ ਬਲਾਕਬਸਟਰ ਮੂਵੀ ਐਂਟਰਟੇਨਰਜ਼ ਨਾਲ ਮਿਲ ਕੇ ਪੇਨ ਫਿਲਮ ਅਤੇ ਰਿਲਾਇੰਸ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹ ਫਿਲਮ ਦੁਨੀਆ ਭਰ 'ਚ 19 ਅਕਤੂਬਰ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Arjun Kapoor Parineeti Chopra Namaste England Vipul Amrutlal Shah Tu Meri Main Tera Bollywood Actor

Edited By

Kapil Kumar

Kapil Kumar is News Editor at Jagbani.