FacebookTwitterg+Mail

Namaste England Review : ਕਹਾਣੀ ਕਮਜ਼ੋਰ, ਅਰਜੁਨ-ਪਰਿਣੀਤੀ ਦੀ ਮਿਹਨਤ ਬੇਕਾਰ

namaste england
19 October, 2018 11:50:26 AM

ਮੁੰਬਈ (ਬਿਊਰੋ)— ਵਿਪੁਲ ਅਮ੍ਰਤਲਾਲ ਸ਼ਾਹ ਨਿਰਦੇਸ਼ਤ ਫਿਲਮ 'ਨਮਸਤੇ ਇੰਗਲੈਂਡ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਅਰਜੁਨ ਕਪੂਰ, ਪਰਿਣੀਤੀ ਚੋਪੜਾ, ਆਦਿਤਿਆ ਸੀਲ, ਅਨਿਲ ਮਾਂਗੇ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।

ਕਹਾਣੀ
ਫਿਲਮ ਦੀ ਕਹਾਣੀ ਪੰਜਾਬ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਪਰਮ (ਅਰਜੁਨ ਕਪੂਰ) ਅਤੇ ਜਸਮੀਤ (ਪਰਿਣੀਤੀ ਚੋਪੜਾ) ਇਕ ਦੂਜੇ ਦੇ ਪਿਆਰ 'ਚ ਵਿਆਹ ਤਾਂ ਕਰਵਾ ਲੈਂਦੇ ਹਨ ਪਰ ਸੁਪਨਿਆਂ ਨੂੰ ਪੂਰਾ ਕਰਨ ਲਈ ਜਸਮੀਤ ਨੂੰ ਲੰਡਨ ਜਾਣਾ ਪੈਂਦਾ ਹੈ। ਜਸਮੀਤ ਦਾ ਪਿੱਛਾ ਕਰਦੇ ਹੋਏ ਕਬੂਤਰਬਾਜ਼ੀ ਰਾਹੀਂ ਪਰਮ ਵੀ ਲੰਡਨ ਪਹੁੰਚ ਜਾਂਦਾ ਹੈ। ਕਹਾਣੀ 'ਚ ਕਈ ਮੋੜ ਆਉਂਦੇ ਹਨ। ਪੰਜਾਬ ਤੇ ਲੰਡਨ 'ਚ ਅਲੱਗ ਤਰ੍ਹਾਂ ਦੇ ਸੰਘਰਸ਼ ਹੁੰਦੇ ਹਨ ਅਤੇ ਆਖਿਰਕਾਰ ਇਕ ਅੰਜ਼ਾਮ ਮਿਲਦਾ ਹੈ, ਜਿਸ ਨੂੰ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਪਵੇਗੀ।

ਆਖਿਰ ਕਿਉਂ ਦੇਖਣੀ ਚਾਹੀਦੀ ਹੈ?
ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਨੇ ਆਪਣਾ-ਆਪਣਾ ਕਿਰਦਾਰ ਬਾਖੂਬੀ ਨਿਭਾਇਆ ਹੈ। ਪੂਰੀ ਫਿਲਮ ਦੌਰਾਨ ਇਹ ਨਜ਼ਰ ਵੀ ਆਉਂਦਾ ਹੈ। ਆਦਿਤਿਆ ਸੀਲ ਅਤੇ ਅਲੰਕ੍ਰਤਾ ਸਹਾਏ ਨੇ ਵੀ ਵਧੀਆ ਕੰਮ ਕੀਤਾ ਹੈ। ਫਿਲਮ 'ਚ ਕਬੂਤਰਬਾਜ਼ੀ ਨਾਲ ਜੁੜੀ ਰਿਸਰਚ ਕਮਾਲ ਦੀ ਹੈ ਜਿਸ ਵਜ੍ਹਾ ਤੁਹਾਨੂੰ ਕੁਝ ਨਵੀਆਂ ਗੱਲਾਂ ਬਾਰੇ ਪਤਾ ਲਗਦਾ ਹੈ। ਫਿਲਮ ਦੀ ਸ਼ੂਟਿੰਗ ਲੋਕੇਸ਼ਨ ਕਾਫੀ ਵਧੀਆ ਹੈ।

ਬਾਕਸ ਆਫਿਸ
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 35 ਕਰੋੜ ਹੈ ਅਤੇ ਕਰੀਬ 1000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਉੱਥੇ ਹੀ ਇਸ ਦੇ ਨਾਲ ਫਿਲਮ 'ਬਧਾਈ ਹੋ' ਰਿਲੀਜ਼ ਹੋਈ ਹੈ ਜਿਸ ਵਜ੍ਹਾ 'ਨਮਸਤੇ ਇੰਗਲੈਂਡ' ਦੀ ਓਪਨਿੰਗ ਤੇ ਕਮਾਈ ਪ੍ਰਭਾਵਿਤ ਹੋ ਸਕਦੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ 'ਚ ਸਫਲ ਰਹਿੰਦੀ ਹੈ ਜਾਂ ਨਹੀਂ।


Tags: Arjun Kapoor Parineeti Chopra Namaste England Vipul Amrutlal Shah Movie Review Bollywood Actor

Edited By

Kapil Kumar

Kapil Kumar is News Editor at Jagbani.