FacebookTwitterg+Mail

ਬਾਕਸ ਆਫਿਸ 'ਤੇ ਨਹੀਂ ਚਲਿਆ 'ਨਮਸਤੇ ਇੰਗਲੈਂਡ' ਦਾ ਜਾਦੂ

namaste england
21 October, 2018 07:17:17 PM

ਮੁੰਬਈ (ਬਿਊਰੋ)— ਵਿਪੁਲ ਅਮ੍ਰਤਲਾਲ ਸ਼ਾਹ ਨਿਰਦੇਸ਼ਤ ਫਿਲਮ 'ਨਮਸਤੇ ਇੰਗਲੈਂਡ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੂੰ ਬਾਕਸ ਆਫਿਸ 'ਤੇ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ। ਸੂਤਰਾਂ ਮੁਤਾਬਕ ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ 1.90 ਕਰੋੜ ਅਤੇ ਦੂਜੇ ਦਿਨ ਸ਼ਨੀਵਾਰ 4.40 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 2 ਦਿਨਾਂ 'ਚ 6.30 ਕਰੋੜ ਕਾਰੋਬਾਰ ਕਰ ਲਿਆ ਹੈ।

ਦੱਸਣਯੋਗ ਹੈ ਕਿ ਵਿਪੁਲ ਅਮ੍ਰਤਲਾਲ ਸ਼ਾਹ ਨਿਰਦੇਸ਼ਤ ਫਿਲਮ 'ਨਮਸਤੇ ਇੰਗਲੈਂਡ' 'ਚ ਅਰਜੁਨ ਚੋਪੜਾ ਤੇ ਪਰਿਣੀਤੀ ਚੋਪੜਾ ਅਹਿਮ ਭੂਮਿਕਾਵਾਂ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 35 ਕਰੋੜ ਹੈ। ਫਿਲਮ ਨੂੰ 1,000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Arjun Kapoor Parineeti Chopra Namaste England Vipul Amrutlal Shah Box Office Bollywood Actor

Edited By

Kapil Kumar

Kapil Kumar is News Editor at Jagbani.