FacebookTwitterg+Mail

'ਨਮਸਤੇ ਇੰਗਲੈਂਡ' ਦਾ ਦੂਜਾ ਗੀਤ ਰਿਲੀਜ਼, 'ਭਰੇ ਬਾਜ਼ਾਰ' 'ਚ ਖੂਬ ਨੱਚੇ ਪਰਿਣੀਤੀ ਤੇ ਅਰਜੁਨ (ਵੀਡੀਓ)

namaste england new song bhare bazaar
19 September, 2018 01:51:18 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਰਜੁਨ ਕਪੂਰ ਤੇ ਅਦਾਕਾਰਾ ਪਰਿਣੀਤੀ ਚੋਪੜਾ ਦੀ ਜੋੜੀ ਦੂਜੀ ਵਾਰ ਫਿਲਮ 'ਨਮਸਤੇ ਇੰਗਲੈਂਡ' 'ਚ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਫਿਲਮ ਦਾ ਦੂਜਾ ਗੀਤ 'ਭਰੇ ਬਾਜ਼ਾਰ' ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ਇਸ ਗੀਤ 'ਚ ਬਾਦਸ਼ਾਹ ਦਾ ਰੈਪ ਵੀ ਹੈ। ਗੀਤ 'ਚ ਅਰਜੁਨ-ਪਰਿਣੀਤੀ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਵੀ ਮਿਲ ਰਹੀ ਹੈ। 'ਭਰੇ ਬਾਜ਼ਾਰ' ਨੂੰ ਰਿਸ਼ੀ ਰਿਚ ਤੇ ਬਾਦਸ਼ਾਹ ਨੇ ਕੰਪੋਜ਼ ਕੀਤਾ ਹੈ। ਇਸ ਨੂੰ ਵਿਸ਼ਾਲ ਡਡਲਾਨੀ ਨੇ ਆਪਣੀ ਆਵਾਜ਼ ਦੇ ਕੇ ਸ਼ੰਗਾਰਿਆ ਹੈ। ਇਹ ਗੀਤ ਸਾਲ ਦਾ ਪਾਰਟੀ ਨੰਬਰ ਗੀਤ ਹੈ, ਜੋ ਪਾਰਟੀਆਂ ਤੇ ਵਿਆਹਾਂ 'ਚ ਜ਼ਰੂਰ ਵੱਜੇਗਾ। ਫਿਲਮ 'ਨਮਸਤੇ ਇੰਗਲੈਂਡ' ਨੂੰ ਅੰਮ੍ਰਿਤਲਾਲ ਸ਼ਾਹ ਨੇ ਡਾਇਰੈਕਟ ਕੀਤਾ ਹੈ। ਇਹ ਗੀਤ ਬਾਦਸ਼ਾਹ ਦੇ ਹੁਣ ਤੱਕ ਗੀਤਾਂ ਦੇ ਮੁਕਾਬਲੇ ਕੁਝ ਹਲਕਾ ਜ਼ਰੂਰ ਹੈ ਪਰ ਫਿਰ ਵੀ ਬਾਦਸ਼ਾਹ ਨਾਲ ਪਰਿਣੀਤੀ-ਅਰਜੁਨ ਦਾ ਡਾਂਸ ਔਡੀਅੰਸ ਨੂੰ ਪਸੰਦ ਆਵੇਗਾ।


ਦੱਸ ਦੇਈਏ ਕਿ ਫਿਲਮ 'ਨਮਸਤੇ ਇੰਗਲੈਂਡ' ਅਕਸ਼ੈ ਕੁਮਾਰ ਤੇ ਕੈਟਰੀਨਾ ਕੈਫ ਦੀ ਫਿਲਮ 'ਨਲਸਤੇ ਲੰਦਨ' ਦਾ ਸੀਕਵਲ ਹੈ। ਫਿਲਮ 19 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Bhare BazaarNamaste EnglandArjun KapoorParineeti ChopraBadshahRishi RichVishal DadlaniPayal Dev

Edited By

Sunita

Sunita is News Editor at Jagbani.