FacebookTwitterg+Mail

'ਨਮਸਤੇ ਇੰਗਲੈਂਡ' ਦਾ ਦੂਜਾ ਟਰੇਲਰ ਰਿਲੀਜ਼, 11 ਸਾਲ ਪੁਰਾਣੀ 'ਨਮਸਤੇ ਲੰਡਨ' ਦੀ ਆਵੇਗੀ ਯਾਦ

namaste england official trailer 2
09 October, 2018 05:20:43 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਦੀ ਫਿਲਮ 'ਨਮਸਤੇ ਇੰਗਲੈਂਡ' ਇਸੇ ਮਹੀਨੇ 19 ਨੂੰ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ ਅਕਸ਼ੈ-ਕੈਟਰੀਨਾ ਦੀ ਫਿਲਮ 'ਨਮਸਤੇ ਲੰਡਨ' ਦਾ ਸੀਕਵਲ ਹੈ। ਇਸ 'ਚ ਹੁਣ ਅਰਜੁਨ-ਪਰਿਣੀਤੀ, ਪਰਮ ਤੇ ਜਸਮੀਤ ਦੇ ਕਿਰਦਾਰ ਨਿਭਾ ਰਹੇ ਹਨ। ਹੁਣ ਹਾਲ ਹੀ 'ਚ ਮੇਕਰਸ ਨੇ ਫਿਲਮ ਦਾ ਇਕ ਹੋਰ ਟਰੇਲਰ ਰਿਲੀਜ਼ ਕੀਤਾ ਹੈ, ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਹੁਣ ਰਿਲੀਜ਼ ਹੋਏ ਦੂਜੇ ਟਰੇਲਰ 'ਚ ਇੰਗਲੈਂਡ ਦੇ ਰੰਗ-ਢੰਗ ਦਿਖਾਏ ਗਏ ਹਨ।

ਇਸ ਨੂੰ ਦੇਖ ਕੇ 11 ਸਾਲ ਪੁਰਾਣੀ ਫਿਲਮ 'ਨਮਸਤੇ ਲੰਡਨ' ਦੀ ਯਾਦ ਜ਼ਰੂਰ ਆ ਜਾਵੇਗੀ ਕਿਉਂਕਿ ਟਰੇਲਰ 'ਚ ਪਰਮ, ਜਸਮੀਤ ਨੂੰ ਪਾਉਣ ਲਈ ਕਾਫੀ ਮੁਸ਼ਕੱਤ ਕਰਦਾ ਹੈ। ਦੱਸ ਦੇਈਏ ਕਿ ਇਸ ਫਿਲਮ ਨੂੰ ਅੰਮ੍ਰਿਤ ਵਿਪੁਲ ਸ਼ਾਹ ਨੇ ਡਾਇਰੈਕਟ ਕੀਤਾ ਹੈ। ਇਸ ਤੋਂ ਪਹਿਲਾਂ ਵੀ ਅਰਜੁਨ-ਪਰਿਣੀਤੀ ਦੀ ਕੈਮਿਸਟਰੀ 'ਇਸ਼ਕਜ਼ਾਦੇ' 'ਚ ਨਜ਼ਰ ਆ ਚੁੱਕੀ ਹੈ।


Tags: Namaste EnglandOfficial Trailer 2Arjun Kapoor Parineeti ChopraVipul Amrutlal Shah

Edited By

Chanda Verma

Chanda Verma is News Editor at Jagbani.