FacebookTwitterg+Mail

'ਨਮਸਤੇ ਇੰਗਲੈਂਡ' ਦਾ ਟਰੇਲਰ ਰਿਲੀਜ਼, ਵੱਖਰੇ ਅੰਦਾਜ਼ 'ਚ ਦਿਸੇ ਅਰਜੁਨ ਤੇ ਪਰਿਣੀਤੀ

namaste england official trailer
06 September, 2018 05:23:20 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਰਜੁਨ ਕਪੂਰ ਅਤੇ ਪਰਿਣੀਤੀ ਚੋਪੜਾ ਦੀ ਆਉਣ ਵਾਲੀ ਫਿਲਮ 'ਨਮਸਤੇ ਇੰਗਲੈਂਡ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਲੰਬੇ ਸਮੇਂ ਤੋਂ ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਦੇ ਫੈਨਜ਼ ਇੰਤਜ਼ਾਰ ਕਰ ਰਹੇ ਸਨ। ਇਹ ਫਿਲਮ ਸਾਲ 2007 'ਚ ਆਈ ਫਿਲਮ ਅਕਸ਼ੈ ਕੁਮਾਰ ਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਨਮਸਤੇ ਲੰਡਨ' ਦਾ ਸੀਕਵਲ ਹੈ। 'ਨਮਸਤੇ ਇੰਗਲੈਂਡ' ਦਾ ਟਰੇਲਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਛਾ ਗਿਆ ਹੈ। ਫਿਲਮ ਦੇ ਟਰੇਲਰ ਨੂੰ ਪੰਜਾਬ ਤੇ ਲੰਡਨ 'ਚ ਫਿਲਮਾਇਆ ਗਿਆ ਹੈ। 


ਟਰੇਲਰ ਨੂੰ ਦੇਖ ਕਿਹਾ ਜਾ ਸਕਦਾ ਹੈ ਕਿ ਇਸ ਫਿਲਮ ਦੀ ਕਹਾਣੀ ਇਕ ਪਤੀ (ਅਰਜੁਨ ਕਪੂਰ) ਦੁਆਰਾ ਪਤਨੀ (ਪਰਿਣੀਤੀ ਚੋਪੜਾ) ਦੇ ਲੰਡਨ ਜਾਣ ਦੇ ਸੁਪਨੇ ਨੂੰ ਪੂਰਾ ਕਰਨ 'ਤੇ ਆਧਾਰਿਤ ਹੈ। ਫਿਲਮ 'ਚ ਪਰਿਣੀਤੀ ਚੋਪੜਾ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ 'ਨਮਸਤੇ ਲੰਡਨ' ਦੇ ਡਾਇਰੈਕਟਰ ਵਿਪੁਲ ਸ਼ਾਹ ਨੇ ਕੀਤਾ ਹੈ। ਇਹ ਫਿਲਮ 7 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।


Tags: Namaste EnglandOfficial TrailerArjun KapoorParineeti ChopraVipul Amrutlal Shah

Edited By

Sunita

Sunita is News Editor at Jagbani.