FacebookTwitterg+Mail

'ਨਮਸਤੇ ਇੰਗਲੈਂਡ' ਦੇ ਦੂਜੇ ਟਰੇਲਰ 'ਚ ਦਿਖਿਆ ਟਵਿਸਟ ਤੇ ਟਰਨ ਦਾ ਰੋਲਰ ਕਾਸਟਰ (ਵੀਡੀਓ)

namaste england second trailer
09 October, 2018 01:34:58 PM

ਮੁੰਬਈ (ਬਿਊਰੋ)— 'ਨਮਸਤੇ ਇੰਗਲੈਂਡ' ਦੇ ਨਿਰਮਾਤਾਵਾਂ ਨੇ ਵਿਪੁਲ ਅਮ੍ਰਤਲਾਲ ਸ਼ਾਹ ਦੀ ਰੋਮਾਂਟਿਕ ਪ੍ਰੇਮ ਕਹਾਣੀ ਦਾ ਇਕ ਹੋਰ ਟਰੇਲਰ ਰਿਲੀਜ਼ ਕਰ ਦਿੱਤਾ ਹੈ। ਇਸ ਟਰੇਲਰ 'ਚ ਰੋਮਾਂਸ, ਡਰਾਮਾ ਤੇ ਦਿਲ ਟੁੱਟਣ ਦਾ ਦਰਦ ਸਮੇਤ ਭਾਵਨਾਵਾਂ ਦੀ ਇਕ ਖਾਸ ਲੜੀ ਦਿਖਾਈ ਗਈ ਹੈ। ਜਿਥੇ ਇਕ ਪਾਸੇ ਦਰਸ਼ਕ ਪਿਆਰ ਤੇ ਜਨੂੰਨ ਨਾਲ ਭਰੀ ਕਹਾਣੀ ਲਈ ਤਿਆਰ ਹੋ ਰਹੇ ਸਨ, ਉਥੇ ਫਿਲਮ ਦੇ ਨਵੇਂ ਟਰੇਲਰ 'ਚ ਇਕ ਮਜ਼ੇਦਾਰ ਮੋੜ ਦੇਖਣ ਨੂੰ ਮਿਲਿਆ, ਜਿਸ 'ਚ ਸਵਾਲ ਉਠਾਏ ਗਏ ਹਨ ਕਿ 'ਤੁਸੀਂ ਪਿਆਰ ਲਈ ਕਿੰਨੇ ਦੂਰ ਜਾ ਸਕਦੇ ਹੋ?'

ਜਿਵੇਂ ਹੀ ਪਰਮ ਤੇ ਜਸਲੀਨ ਦੀ ਖੂਬਸੂਰਤ ਦੁਨੀਆ 'ਚ ਪ੍ਰੇਸ਼ਾਨੀਆਂ ਪੈਦਾ ਹੋਣ ਲੱਗਦੀਆਂ ਹਨ, ਉਥੇ ਹੀ ਪਰਮ ਦੇ ਜੀਵਨ 'ਚ ਅਲੀਸ਼ਾ ਦੀ ਐਂਟਰੀ ਦੇ ਨਾਲ ਇਕ ਅਜੀਬ ਮੋੜ ਆ ਜਾਂਦਾ ਹੈ। ਜ਼ਿੰਦਗੀ ਦੇ ਉਸ ਰਾਹ 'ਤੇ ਜਦੋਂ ਪਰਿਣੀਤੀ ਨੂੰ ਵਾਪਸ ਲਿਆਉਣ ਲਈ ਅਰਜੁਨ ਗੈਰ-ਕਾਨੂੰਨੀ ਢੰਗ ਨਾਲ ਲੰਡਨ ਦਾ ਰੁਖ਼ ਕਰਦੇ ਹਨ, ਉਦੋਂ ਉਨ੍ਹਾਂ ਦੀ ਮੁਲਾਕਾਤ ਅਲੀਸ਼ਾ ਨਾਲ ਹੁੰਦੀ ਹੈ। ਨਵੇਂ ਕਿਰਦਾਰ ਦੀ ਐਂਟਰੀ ਦੇ ਨਾਲ ਇਸ ਪ੍ਰੇਮ ਕਹਾਣੀ 'ਚ ਇਕ ਟਰੈਂਗਲ ਬਣਦਾ ਹੋਇਆ ਦੇਖ ਕੇ ਦਰਸ਼ਕ ਇਹ ਜਾਣਨ ਲਈ ਉਤਸ਼ਾਹਿਤ ਹਨ ਕਿ ਅਖੀਰ 'ਚ ਵਿਆਹ ਕਿਸ ਨਾਲ ਹੋਵੇਗਾ?

ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਮਜ਼ਾਕੀਆ ਸੁਭਾਅ ਤੇ ਦਮਦਾਰ ਕੈਮਿਸਟਰੀ ਨਾਲ ਦਰਸ਼ਕਾਂ ਦਾ ਰੁਝਾਨ ਆਪਣੇ ਵੱਲ ਬਣਾਈ ਰੱਖਦੇ ਹਨ। ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਆਪਣੀ ਡੈਬਿਊ ਫਿਲਮ 'ਇਸ਼ਕਜ਼ਾਦੇ' ਤੋਂ ਬਾਅਦ ਦੂਜੀ ਵਾਰ ਇਕੱਠੇ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਵਿਪੁਲ ਅਮ੍ਰਤਲਾਲ ਸ਼ਾਹ ਵਲੋਂ ਨਿਰਮਿਤ ਤੇ ਨਿਰਦੇਸ਼ਿਤ ਫਿਲਮ ਨੂੰ ਬਲਾਕਬਸਟਰ ਮੂਵੀ ਐਂਟਰਟੇਨਰਜ਼ ਨਾਲ ਮਿਲ ਕੇ ਪੈੱਨ ਫਿਲਮ ਤੇ ਰਿਲਾਇੰਸ ਐਂਟਰਟੇਨਮੈਂਟ ਵਲੋਂ ਪੇਸ਼ ਕੀਤਾ ਗਿਆ ਹੈ। ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਸਟਾਰਰ 'ਨਮਸਤੇ ਇੰਗਲੈਂਡ' 19 ਅਕਤੂਬਰ, 2018 ਨੂੰ ਦੇਸ਼ ਭਰ 'ਚ ਰਿਲੀਜ਼ ਹੋਵੇਗੀ।


Tags: Namaste England Arjun Kapoor Parineet Chopra Official Trailer 2 Vipul Amrutlal Shah

Edited By

Rahul Singh

Rahul Singh is News Editor at Jagbani.