ਮੁੰਬਈ (ਬਿਊਰੋ)— ਅਮਰੀਸ਼ ਪੁਰੀ ਬਾਲੀਵੁੱਡ ਦੇ ਇਕ ਅਜਿਹੇ ਵਿਲੇਨ ਸਨ, ਜੋ ਹਰ ਵਾਰ ਫਿਲਮਾਂ 'ਚ ਹੀਰੋ 'ਤੇ ਭਾਰੀ ਪੈ ਜਾਂਦੇ ਸਨ। ਅਮਰੀਸ਼ ਦੀ 'ਮਿਸਟਰ ਇੰਡਿਆ', 'ਨਗੀਨਾ', 'ਨਾਇਕ', 'ਦਾਮਿਨੀ' ਅਤੇ 'ਕੋਇਲਾ' ਵਰਗੀਆਂ ਫਿਲਮਾਂ 'ਚ ਉਨ੍ਹਾਂ ਦੀ ਐਕਟਿੰਗ ਨੂੰ ਭੁਲਾਉਣਾ ਮੁਸ਼ਕਿਲ ਹੈ। 80 ਅਤੇ 90 ਦੇ ਦਹਾਕੇ 'ਚ ਅਮਰੀਸ਼ ਫਿਲਮਾਂ ਦਾ ਅਹਿਮ ਹਿੱਸਾ ਹੁੰਦੇ ਸਨ।
ਅਮਰੀਸ਼ ਨੇ ਹਿੰਦੀ ਹੀ ਨਹੀਂ ਬਲਕਿ ਹਾਲੀਵੁੱਡ ਫਿਲਮ Indiana Jones and the Temple of Doom 'ਚ ਵੀ ਕੰਮ ਕਰ ਚੁੱਕੇ ਸਨ। ਅਮਰੀਸ਼ ਪੁਰੀ ਬਾਰੇ ਜਿੰਨੀ ਗੱਲ ਕੀਤੀ ਜਾਵੇ ਉਨੀਂ ਘੱਟ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਅਮਰੀਸ਼ ਨਹੀਂ ਬਲਕਿ ਉਨ੍ਹਾਂ ਦੀ ਬੇਟੀ ਨਮਰਤਾ ਬਾਰੇ ਦੱਸਾਂਗੇ। 400 ਫਿਲਮਾਂ 'ਚ ਕੰਮ ਕਰ ਚੁੱਕੇ ਅਮਰੀਸ਼ ਪੁਰੀ ਇੰਨੇ ਮਸ਼ਹੂਰ ਹੋਏ ਪਰ ਉਨ੍ਹਾਂ ਦੀ ਬੇਟੀ ਕਿੱਥੇ ਹੈ ਅਤੇ ਕੀ ਕਰ ਰਹੀ ਹੈ?
ਉਹ ਫਿਲਮਾਂ 'ਚ ਕਿਉਂ ਨਹੀਂ ਆਈ, ਜਦਕਿ ਸਟਾਰ ਕਿੱਡਸ ਤਾਂ ਫਿਲਮਾਂ 'ਚ ਆਪਣੀ ਲਾਂਚਿੰਗ ਲਈ ਬੇਤਾਬ ਰਹਿੰਦੇ ਹਨ। ਫਿਲਮ ਨਮਰਤਾ ਨੇ ਫਿਲਮਾਂ 'ਚ ਕਿਉਂ ਕੋਸ਼ਿਸ਼ ਨਹੀਂ ਕੀਤੀ। ਅਮਰੀਸ਼ ਦੀ ਇਕ ਹੀ ਬੇਟੀ ਹੈ। ਨਮਰਤਾ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ। ਨਮਰਤਾ ਬਾਕੀ ਸਟਾਰ ਕਿਡਸ ਤੋਂ ਕਾਫੀ ਵੱਖਰੀ ਹੈ। ਸਾਦਗੀ ਭਰੀ ਲਾਈਫ ਜਿਊਣ ਵਾਲੀ ਨਮਰਤਾ ਅੱਜ ਇਕ ਸਾਫਟਵੇਅਰ ਇੰਜੀਅਰਨਿੰਗ ਹੈ।
ਨਮਰਤਾ ਦਾ ਬਾਲੀਵੁੱਡ 'ਚ ਕੋਈ ਇੰਟਰੈਸਟ ਨਹੀਂ ਸੀ। ਸਾਫਟਵੇਅਰ ਇੰਜੀਨੀਅਰਿੰਗ ਤੋਂ ਇਲਾਵਾ ਨਮਰਤਾ ਕਾਸਟਿਊਮ ਡਿਜ਼ਾਈਨਰ ਵੀ ਹੈ। ਨਮਰਤਾ ਦਾ ਵਿਆਹ ਹੋ ਚੁੱਕਾ ਹੈ ਅਤੇ ਉਨ੍ਹਾਂ ਦੀ ਵੀ ਇਕ ਬੇਟੀ ਹੈ। ਦੱਸ ਦੇਈਏ ਕਿ ਅਮਰੀਸ਼ ਪੁਰੀ ਦਾ ਇਕ ਬੇਟਾ ਵੀ ਹੈ, ਜਿਸ ਦਾ ਨਾਂ ਰਾਜੀਵ ਪੁਰੀ ਹੈ। ਰਾਜੀਵ ਵੀ ਆਪਣੇ ਬਿਜ਼ਨੈੱਸ 'ਚ ਬਿਜ਼ੀ ਹੈ।