ਮੁੰਬਈ—ਪਟਨਾ ਵਿਚ ਹੋਣ ਵਾਲੇ ਬੋਧੀਸਤਵ ਕੌਮਾਂਤਰੀ ਫਿਲਮ ਮਹਾਉਤਸਵ (ਬੀ.ਆਈ.ਐੱਫ.ਐੱਫ.) ਵਿਚ ਦਿੱਗਜ਼ ਅਦਾਕਾਰ ਨਾਨਾ ਪਾਟੇਕਰ ਨੂੰ ਭਾਰਤੀ ਸਿਨੇਮਾ ਵਿਚ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਗ੍ਰਾਮੀਣ ਸਨੇਹ ਫਾਊਂਡੇਸ਼ਨ ਦੀ ਪ੍ਰਧਾਨ ਅਤੇ ਬੀ. ਆਈ. ਐੱਫ. ਐੱਫ. ਆਯੋਜਕ ਸਨੇਹਾ ਰਾਓਤਰੇ ਨੇ ਕਿਹਾ ਕਿ ਪ੍ਰੋਗਰਾਮ ਵਿਚ ਕੇਤਨ ਮਹਿਤਾ, ਮਹੇਸ਼ ਭੱਟ, ਅਦੂਰ ਗੋਪਾਲਕ੍ਰਿਸ਼ਨਨ, ਸ਼ਤਰੂਘਨ ਸਿਨ੍ਹਾ, ਸ਼ਿਆਮ ਬੈਨੇਗਲ ਅਤੇ ਸਵਰਾ ਭਾਸਕਰ ਦੇ ਹਾਜ਼ਰ ਹੋਣ ਦੀ ਆਸ ਹੈ। ਬੀ. ਆਈ. ਐੱਫ. ਐੱਫ, 16 ਤੋਂ 23 ਫਰਵਰੀ ਤੱਕ ਆਯੋਜਿਤ ਹੋਵੇਗਾ।