FacebookTwitterg+Mail

ਗੰਭੀਰ ਦੋਸ਼ ਲੱਗਣ ਤੋਂ ਬਾਅਦ ਕਿਉਂ 'ਹਾਊਸਫੁੱਲ 4' ਦੇ ਸੈੱਟ ਤੋਂ ਗਾਇਬ ਹੋਏ ਨਾਨਾ ਪਾਟੇਕਰ?

nana patekar housefull 4
30 September, 2018 09:48:46 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਅਤੇ ਨਾਨਾ ਪਾਟੇਕਰ ਦੇ ਵਿਵਾਦ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਹਰ ਦਿਨ ਇਸ ਵਿਵਾਦ 'ਚ ਇਕ ਨਵਾਂ ਮੋੜ ਸਾਹਮਣੇ ਆ ਜਾਂਦਾ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਮੁੱਦਾ ਇਥੇ ਹੀ ਖਤਮ ਹੋਣ ਵਾਲਾ ਨਹੀਂ ਹੈ। ਤਨੁਸ਼੍ਰੀ ਦੇ 10 ਸਾਲ ਪਹਿਲਾਂ ਨਾਨਾ ਵੱਲੋਂ ਖੁਦ ਨਾਲ ਕੀਤੀ ਬਦਤਮੀਜ਼ੀ ਦਾ ਮੁੱਦਾ ਇਕ ਵਾਰ ਫਿਰ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਚੁੱਪੀ ਸਾਧ ਲਈ ਹੈ ਅਤੇ ਕੁਝ ਨੇ ਇਸ ਮੁੱਦੇ 'ਤੇ ਤਨੁਸ਼੍ਰੀ ਦੀ ਤਾਰੀਫ ਕਰਦੇ ਹੋਏ ਉਸ ਦਾ ਸਾਥ ਦਿੱਤਾ ਹੈ।

Image result for nana patekar housefull 4

ਗੰਭੀਰ ਦੋਸ਼ਾਂ 'ਚ ਘਿਰੇ ਹੋਣ ਤੋਂ ਬਾਅਦ ਨਾਨਾ ਪਾਟੇਕਰ ਨੇ ਤਨੁਸ਼੍ਰੀ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ ਅਤੇ ਉਨ੍ਹਾਂ ਨੇ ਖੁਦ ਨੂੰ ਨਾਰਮਲ ਰੱਖਣ ਦੀ ਕੋਸ਼ਿਸ਼ ਕੀਤੀ ਹੋਈ ਹੈ। ਹੁਣ ਜੋ ਖਬਰ ਆਈ ਹੈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਨਾਨਾ ਇਸ ਸਮੇਂ ਜੈਸਲਮੇਰ 'ਚ ਫਿਲਮ 'ਹਾਉਸਫੂਲ-4' ਦੀ ਸੂਟਿੰਗ ਕਰ ਰਹੇ ਹਨ ਪਰ ਬੀਤੇ ਦਿਨੀਂ ਉਨ੍ਹਾਂ ਨੂੰ ਟੀਮ ਦੇ ਕਿਸੇ ਵੀ ਮੈਂਬਰ ਨੇ ਸੈੱਟ 'ਤੇ ਨਹੀਂ ਦੇਖਿਆ। ਨਾਨਾ ਪਾਟੇਕਰ ਇੱਥੇ ਬਾਕੀ ਟੀਮ ਨਾਲ ਆਪਣੇ ਸੀਕਵਲ ਸ਼ੂਟ ਕਰਨਾ ਸੀ ਪਰ ਅਜਿਹਾ ਹੁੰਦਾ ਹੁਣ ਨਜ਼ਰ ਨਹੀਂ ਆ ਰਿਹਾ।

Image result for nana patekar housefull 4
ਖਬਰਾਂ ਹਨ ਕਿ ਸਾਜਿਦ ਖਾਨ, ਨਾਨਾ ਪਾਟੇਕਰ ਦੇ ਸੀਕਵਲ ਨੂੰ ਹੁਣ ਬਾਅਦ 'ਚ ਸ਼ੂਟ ਕਰਨ ਦਾ ਪਲਾਨ ਕਰ ਰਹੇ ਹਨ। ਇਸ ਫਿਲਮ 'ਚ ਅਕਸ਼ੈ ਕੁਮਾਰ ਅਤੇ ਬੌਬੀ ਦਿਓਲ ਲੀਡ ਕਿਰਦਾਰ 'ਚ ਨਜ਼ਰ ਆਉਣਗੇ। ਜਦੋਂਕਿ ਇਨ੍ਹਾਂ ਨਾਲ ਫਿਲਮ 'ਚ ਕ੍ਰਿਤੀ ਸੈਨਨ ਅਤੇ ਪੂਜਾ ਹੇਗੜੇ ਵੀ ਲੀਡ ਰੋਲ ਨਿਭਾਉਂਦੀਆਂ ਨਜ਼ਰ ਆਉਣਗੀਆਂ। ਤਨੁਸ਼੍ਰੀ ਵਾਲੇ ਮੁੱਦੇ 'ਤੇ ਅਜੇ ਨਾਨਾ ਪਾਟੇਕਰ ਦਾ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਇਸ ਮੁੱਦੇ 'ਤੇ 'ਸਾਕੀ-ਸਾਕੀ- ਫੇਮ ਐਕਟਰਸ ਕੋਈਨਾ ਮਿਤਰਾ ਨੇ ਵੀ ਆਪਣਾ ਪੱਖ ਰੱਖਿਆ ਹੈ।

Image result for nana patekar

ਕੋਈਨਾ ਨੇ ਕਿਹਾ, ''ਸੱਚ ਕਹਾਂ ਤਾਂ ਹੁਣ ਇਹ ਗੁੰਡਾਗਰਦੀ ਬੰਦ ਹੋਣੀ ਚਾਹੀਦੀ ਹੈ। ਇੰਡਸਟਰੀ 'ਚ ਮਰਦਾਂ ਨੂੰ ਚੀਜ਼ਾਂ ਡਾਇਰੈਕਟ ਕਰਨ ਤੋਂ ਰੋਕਣਾ ਚਾਹੀਦਾ ਹੈ। ਮੈਂ ਨਾ ਤਾਂ ਮੈਨ-ਹੇਟਰ ਹਾਂ ਅਤੇ ਨਾਲ ਹੀ ਨਾਰੀਵਾਦੀ ਸੋਚ ਵਾਲੀ ਹਾਂ। ਮੈਂ ਲੰਬੇ ਸਮੇਂ ਤੋਂ ਇੰਡਸਟਰੀ ਦਾ ਹਿੱਸਾ ਹਾਂ ਅਤੇ ਇਸ 'ਚ ਕਿਵੇਂ ਕੰਮ ਹੁੰਦਾ ਹੈ ਮੈਂ ਜਾਣਦੀ ਹਾਂ। 'ਮੇਨਸਟ੍ਰੀਮ' ਫਿਲਮ ਇੰਡਸਟਰੀ 'ਚ ਕੰਮ ਕਰਨ ਵਾਲੀ ਅਦਾਕਾਰਾ ਦੇ ਤੌਰ 'ਤੇ ਮੈਂ ਕਹਿ ਸਕਦੀ ਹਾਂ ਕਿ ਇਥੇ ਤੁਹਾਨੂੰ ਮਰਦਾਂ ਦੇ ਅਧੀਨ ਹੀ ਰਹਿਣਾ ਪੈਂਦਾ ਹੈ।''

Image result for nana patekar housefull 4


Tags: Tanushree Dutta Allegations Nana Patekar Housefull 4 Priyanka Chopra Farhan Akhtar Sonam Kapoor Akshay Kumar Bobby Deol Kriti Sanon Pooja Hegde

Edited By

Sunita

Sunita is News Editor at Jagbani.