FacebookTwitterg+Mail

ਭਾਵੁਕ ਕਰ ਦੇਵੇਗਾ ਗੁਰਦਾਸ ਮਾਨ ਦੀ ਫਿਲਮ 'ਨਨਕਾਣਾ' ਦਾ ਟਰੇਲਰ (ਵੀਡੀਓ)

nankana official trailer
14 June, 2018 07:21:16 PM

ਜਲੰਧਰ (ਬਿਊਰੋ)— ਹਾਲ ਹੀ 'ਚ ਗੁਰਦਾਸ ਮਾਨ ਦੀ ਅਗਾਮੀ ਫਿਲਮ 'ਨਨਕਾਣਾ' ਦਾ ਪੋਸਟਰ ਰਿਲੀਜ਼ ਹੋਇਆ ਸੀ। ਪੋਸਟਰ ਰਿਲੀਜ਼ ਹੁੰਦਿਆਂ ਹੀ ਸੁਰਖੀਆਂ 'ਚ ਆ ਗਿਆ। ਹੁਣ ਇਸ ਫਿਲਮ ਦਾ ਟਰੇਲਰ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੇ ਫਿਲਮ ਨੂੰ ਲੈ ਕੇ ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ ਹੈ।
ਸੈਵਨ ਕਲਰਸ ਮੋਸ਼ਨ ਪਿਕਚਰਸ ਨੇ 'ਨਨਕਾਣਾ' ਫਿਲਮ ਲਈ ਸ਼ਾਹ ਐਨ ਸ਼ਾਹ ਪਿਕਚਰਜ਼ ਨਾਲ ਹੱਥ ਮਿਲਾਇਆ ਹੈ, ਜਿਹੜੇ ਪਹਿਲਾਂ ਪਰਮਵੀਰ ਚੱਕਰ ਨਾਲ ਨਿਵਾਜੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ 'ਤੇ ਫਿਲਮ ਬਣਾ ਚੁੱਕੇ ਹਨ। 'ਨਨਕਾਣਾ' ਫਿਲਮ 'ਚ ਗੁਰਦਾਸ ਮਾਨ, ਕਵਿਤਾ ਕੌਸ਼ਿਕ ਤੇ ਟੀ. ਵੀ. ਸੀਰੀਅਲਜ਼ ਦੇ ਅਭਿਨੇਤਾ ਅਨਸ ਰਾਸ਼ਿਦ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਫਿਲਮ 1947 ਦੀ ਵੰਡ ਨੂੰ ਦਰਸਾਉਂਦੀ ਹੈ। ਫਿਲਮ ਦਾ ਟਰੇਲਰ ਜ਼ਬਰਦਸਤ ਤੇ ਭਾਵੁਕ ਕਰਨ ਵਾਲਾ ਹੈ। 2.23 ਮਿੰਟ ਦੇ ਇਸ ਟਰੇਲਰ 'ਚ ਗੁਰਦਾਸ ਮਾਨ ਦੀ ਸ਼ਾਨਦਾਰ ਅਦਾਕਾਰੀ ਸਾਫ ਦਿਖਾਈ ਦੇ ਰਹੀ ਹੈ, ਜਿਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਜਿਵੇਂ ਕਿ ਫਿਲਮ ਦੇ ਨਾਂ 'ਨਨਕਾਣਾ : ਅਬਵ ਦਿ ਰਿਲੀਜਨ' ਤੋਂ ਹੀ ਸਪੱਸ਼ਟ ਹੈ, ਇਹ ਫਿਲਮ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦਾ ਸੁਨੇਹਾ ਦੇਵੇਗੀ। ਫਿਲਮ ਨੂੰ ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਦੇ ਨਾਲ ਸੁਮੀਤ ਸਿੰਘ ਨੇ ਕੋ-ਪ੍ਰੋਡਿਊਸ ਕੀਤਾ ਹੈ। ਦੁਨੀਆ ਭਰ 'ਚ ਇਹ ਫਿਲਮ 6 ਜੁਲਾਈ 2018 ਨੂੰ ਰਿਲੀਜ਼ ਹੋਵੇਗੀ।


Tags: Nankana Official Trailer Gurdas Maan Kavita Kaushik Anas Rashid

Edited By

Rahul Singh

Rahul Singh is News Editor at Jagbani.