ਲਾਸ ਏਂਜਲਸ (ਬਿਊਰੋ)— ਬਾਰਬੀ ਡੌਲ ਦਿਖਣ ਵਾਲੀ ਨੈਨੇਟ ਹੈਮੰਡ ਨੇ ਹਾਲ ਹੀ 'ਚ ਆਪਣੀਆਂ ਕੁਝ ਟਾਪਲੈੱਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਇਟਲੀ ਦੀ ਰਹਿਣ ਵਾਲੀ ਨੈਨੇਟ 44 ਸਾਲ ਦੀ ਹੈ।
ਨੈਨੇਟ ਹੈਮੰਡ ਸਮੇਂ ਚਰਚਾ 'ਚ ਆਈ ਜਦੋਂ ਉਨ੍ਹਾਂ ਨੇ ਆਪਣੀ ਕਾਸਮੈਟਿਕ ਸਰਜਰੀ 'ਤੇ 3 ਕਰੋੜ 16 ਲੱਖ ਰੁਪਏ ਖਰਚ ਕੀਤੇ ਸਨ। ਨੈਨੇਟ ਆਪਣੀਆਂ ਹੌਟ ਤਸਵੀਰਾਂ ਅਕਸਰ ਇੰਸਟਾਗਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਤਾਂ ਕਿ ਉਨ੍ਹਾਂ ਦੀ ਫੈਨ ਫਾਲੋਇੰਗ 'ਚ ਕੋਈ ਕਮੀ ਨਾ ਹੋਵੇ।
ਹਾਲ ਹੀ 'ਚ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਬੋਲਡ ਦਿਖ ਰਹੀ ਹੈ। ਇਹ ਤਸਵੀਰਾਂ ਨੈਨੇਟ ਨੇ 'ਨੈਸ਼ਨਲ ਸੈਲਫੀ-ਡੇਅ' ਸੈਲੀਬ੍ਰੇਟ ਕਰਦੇ ਹੋਏ ਪੋਸਟ ਕੀਤੀਆਂ ਹਨ।
ਨੈਨੇਟ ਦੀ ਫੈਨ ਫਾਲੋਇੰਗ 75 ਹਜ਼ਾਰ ਤੋਂ ਵੀ ਵੱਧ ਹੈ। ਨੈਨੇਟ ਨੂੰ ਆਪਣੀ ਕਰਵੀ ਫਿੱਗਰ ਨੂੰ ਸੋਸ਼ਲ ਮੀਡੀਆ 'ਚ ਦਿਖਾਉਣ 'ਚ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਨੇ ਟਾਪਲੈੱਸ ਫੋਟੋ ਪੋਸਟ ਕਰਦੇ ਹੋਏ ਇਮੋਜੀ ਨਾਲ ਆਪਣੇ ਸਰੀਰ ਨੂੰ ਢਕਿਆ ਹੋਇਆ ਹੈ।
ਅਸਲ ਜ਼ਿੰਦਗੀ 'ਚ ਡੌਲ ਬਣਨ ਦੇ ਟ੍ਰਾਂਸਫਾਰਮੇਸ਼ਨ ਦੌਰਾਨ ਨੈਨੇਟ ਹੁਣ ਪਲਾਸਟਿਕ ਸਰਜਰੀ ਕਰਵਾਉਣ ਦੀ ਆਦੀ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਨੈਨੇਟ ਨੇ 21 ਸਾਲ ਦੀ ਉਮਰ 'ਚ ਸਭ ਤੋਂ ਪਹਿਲਾਂ ਕਾਸਮੈਟਿਕ ਸਰਜਰੀ ਕਰਵਾਈ ਸੀ।
ਉਹ 3 ਬ੍ਰੈਸਟ ਇੰਪਲਾਂਟ, ਲਿੱਪ ਫਿੱਲਰ, ਬੋਟੋਕਸ ਕਰਵਾ ਚੁੱਕੀ ਹੈ। ਇਸ ਤੋਂ ਇਲਾਵਾ ਉਹ ਨੇਲ ਐਕਸਟੇਸ਼ਨ, ਹੇਅਰ ਡਾਈ, ਪਰਮਾਨੈਂਟ ਮੇਕਅੱਪ ਟ੍ਰੀਟਮੈਂਟ ਅਤੇ ਟੈਨਿੰਗ ਸੈਂਸ਼ਨ ਵੀ ਲੈ ਚੁੱਕੀ ਹੈ।
ਨੈਨੇਟ ਕਹਿੰਦੀ ਹੈ ਜਦੋਂ ਤੱਕ ਮੈਂ 70 ਸਾਲ ਦੀ ਨਹੀਂ ਹੋ ਜਾਂਦੀ ਉਸ ਸਮੇਂ ਤੱਕ ਉਹ ਬਾਰਬੀ ਦੇ ਲੁੱਕ 'ਚ ਹੀ ਦਿਖਣਾ ਚਾਹੁੰਦੀ ਹੈ।