FacebookTwitterg+Mail

ਸ਼੍ਰੀਦੇਵੀ ਤੋਂ ਬਾਅਦ ਇਸ ਐਕਟਰ ਦੀ ਪ੍ਰਾਰਥਨਾ ਸਭਾ 'ਚ ਵੀ ਸ਼ਾਮਲ ਹੋਏ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ

narendra jha prayer meet
19 March, 2018 01:19:34 PM

ਮੁੰਬਈ(ਬਿਊਰੋ)— ਸ਼੍ਰੀਦੇਵੀ ਤੋਂ ਬਾਅਦ ਫਿਲਮਾਂ ਦੇ ਨਾਲ-ਨਾਲ ਕਈ ਸੀਰੀਅਲਸ 'ਚ ਕੰਮ ਕਰ ਚੁੱਕੇ ਮਸ਼ਹੂਰ ਐਕਟਰ ਨਰਿੰਦਰ ਝਾਅ ਦਾ 14 ਮਾਰਚ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਐਤਵਾਰ ਨੂੰ ਮੁੰਬਈ 'ਚ ਉਨ੍ਹਾਂ ਦੀ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ।

Punjabi Bollywood Tadka

ਇਸ ਸਭਾ 'ਚ ਬਾਲੀਵੁੱਡ ਦੇ ਕਈ ਕਲਾਕਾਰ ਪਹੁੰਚੇ ਤੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਯਾਦ ਕੀਤਾ। ਪ੍ਰਾਰਥਨਾ ਸਭਾ ਮੁੰਬਈ ਦੇ ਜੁਹੂ ਸਥਿਤ ਇਸਕਾਨ ਕਾਂਪਲੈਕਸ 'ਚ ਰੱਖੀ ਗਈ ਸੀ, ਜਿਸ 'ਚ ਬਾਲੀਵੁੱਡ ਤੋਂ ਇਲਾਵਾ ਟੈਲੀਵਿਜ਼ਨ ਇੰਡਸਟਰੀ ਦੇ ਕਈ ਸਟਾਰਜ਼ ਪਹੁੰਚੇ।

Punjabi Bollywood Tadka

ਇਸ 'ਚ ਆਸ਼ੂਤੋਥ ਗੋਵਾਰੀਕਰ, ਕੇ. ਕੇ. ਮੇਨਨ, ਰਜ਼ਾ ਮੁਰਾਦ, ਮੋਹਿਤ ਰੈਨਾ, ਸੁਸ਼ਾਂਤ ਸਿੰਘ, ਅਮਿਤ ਬਹਿਲ, ਨੀਤੂ ਚੰਦਰਾ ਤੇ ਮਨੋਜ ਜੋਸ਼ੀ ਦਾ ਨਾਂ ਸ਼ਾਮਲ ਹੈ। ਨਰਿੰਦਰ ਝਾਅ ਨੇ ਕਈ ਸਾਰੇ ਅਜਿਹੇ ਕੋਲ ਨਿਭਾਏ, ਜੋ ਹਮੇਸ਼ਾ ਲਈ ਯਾਦਗਾਰ ਬਣ ਗਏ।

Punjabi Bollywood Tadka

ਉਨ੍ਹਾਂ ਦੇ ਦਿਹਾਂਤ ਨਾਲ ਬਾਲੀਵੁੱਡ 'ਚ ਸੋਗ ਦੀ ਲਹਿਰ ਹੈ। ਕੁਝ ਸਮੇਂ ਪਹਿਲਾਂ ਰਿਤਿਕ ਰੋਸ਼ਨ ਨੇ ਟਵੀਟ ਕਰ ਕੇ ਦਿਲ ਦਾ ਹਾਲ ਬਿਆਨ ਕੀਤਾ। ਨਰਿੰਦਰ ਝਾਅ ਰਿਤਿਕ ਨਾਲ 'ਕਾਬਿਲ' ਫਿਲਮ 'ਚ ਨਜ਼ਰ ਆਏ ਸਨ, ਜਿਸ 'ਚ ਇਨ੍ਹਾਂ ਨੇ ਦਮਦਾਰ ਪੁਲਸ ਇੰਸਪੈਕਟਰ ਦਾ ਕਿਰਦਾਰ ਨਿਭਾਇਆ ਸੀ।

Punjabi Bollywood Tadka

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਨਰਿੰਦਰ ਨੇ ਪੰਕਜਾ ਨੂੰ ਸਾਲ 2007 'ਚ ਪ੍ਰਪੋਜ਼ ਕੀਤਾ ਸੀ। 8 ਸਾਲ ਦੇ ਰਿਲੇਸ਼ਨਸ਼ਿੱਪ ਤੋਂ ਬਾਅਦ ਤਿੰਨ ਸਾਲ ਪਹਿਲਾਂ ਵਿਆਹ ਕੀਤਾ ਸੀ।

Punjabi Bollywood Tadka

ਨਰਿੰਦਰ ਝਾਅ ਮੁੱਖ ਰੂਪ ਨਾਲ ਬਿਹਾਰ ਦੇ ਮਧੁਬਨੀ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਪਰਿਵਾਰ ਨਾਲ ਜੁੜੇ ਸੂਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਨਰਿੰਦਰ ਦੀ ਮੌਤ ਉਨ੍ਹਾਂ ਦੇ ਫਾਰਮ ਹਾਊਸ 'ਚ 14 ਮਾਰਚ ਸਵੇਰੇ 5 ਵਜੇ ਹੋਈ ਸੀ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Narendra JhaPrayer MeetAshutosh GowarikeManav GohilKay Kay MenonMohit RainaRamesh Tauraniਸ਼੍ਰੀਦੇਵੀ ਨਰਿੰਦਰ ਝਾਅ

Edited By

Chanda Verma

Chanda Verma is News Editor at Jagbani.