FacebookTwitterg+Mail

ਦਰਸ਼ਕ ਜਲਦ ਦੇਖ ਸਕਣਗੇ ਨਰਿੰਦਰ ਮੋਦੀ 'ਤੇ ਬਣੀ ਵੈੱਬ ਸੀਰੀਜ਼

narendra modi
14 March, 2019 03:01:14 PM

ਜਲੰਧਰ(ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਓਪਿਕ ਤੋਂ ਇਲਾਵਾ ਉਨ੍ਹਾਂ ਦੀ ਜ਼ਿੰਦਗੀ 'ਤੇ ਇਕ ਵੈੱਬ ਸੀਰੀਜ਼ ਵੀ ਬਣ ਰਹੀ ਹੈ ਜਿਸ ਨੂੰ ਦਰਸ਼ਕ ਬਹੁਤ ਜਲਦ ਦੇਖ ਸਕਣਗੇ। ਇਸ ਵੈੱਬ ਸੀਰੀਜ਼ ਨੂੰ ਉਮੇਸ਼ ਸ਼ੁਕਲਾ ਤੇ ਆਸ਼ੀਸ਼ ਵਾਘ ਮਿਲ ਕੇ ਬਣਾ ਰਹੇ ਹਨ। ਇਸ ਵੈੱਬ ਸੀਰੀਜ਼ ਦਾ ਨਾਂ ਮੋਦੀ ਹੈ । ਇਹ ਵੈੱਬ ਸੀਰੀਜ਼ ਅਪ੍ਰੈਲ 'ਚ ਸ਼ੁਰੂ ਹੋਣ ਜਾ ਰਹੀ ਹੈ। ਤਰੁਨ ਆਦਰਸ਼ ਨੇ ਇਸ ਵੈੱਬ ਸੀਰੀਜ਼ ਦਾ ਪੋਸਟਰ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।


ਇਸ ਵਿਚ ਮੋਦੀ ਦਾ ਕਿਰਦਾਰ ਮਹੇਸ਼ ਠਾਕੁਰ ਨਿਭਾਅ ਰਹੇ ਹਨ। ਇਹ ਸੀਰੀਜ਼ 10 ਭਾਗਾਂ 'ਚ ਹੋਵੇਗੀ । 'ਓ ਮਾਈ ਗਾਡ' ਅਤੇ '102 ਨਾਟ ਆਊਟ' ਵਰਗੀਆਂ ਫਿਲਮਾਂ ਕਰ ਚੁੱਕੇ ਉਮੇਸ਼ ਸ਼ੁਕਲਾ ਨੂੰ ਇਸ ਵੈੱਬ ਸੀਰੀਜ਼ ਤੋਂ ਬਹੁਤ ਉਮੀਦਾਂ ਹਨ। ਖਬਰਾਂ ਦੀ ਮੰਨੀਏ ਤਾਂ ਇਸ ਵੱੈਬ ਸੀਰੀਜ਼ 'ਚ ਪ੍ਰਧਾਨ ਮੰਤਰੀ ਮੋਦੀ ਦੇ ਬਚਪਨ ਤੋਂ ਲੈ ਕੇ ਸਿਆਸੀ ਸਫਰ ਤੱਕ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਇਸ ਸੀਰੀਜ਼ ਦੀ ਕਹਾਣੀ ਮਿਹੀਰ ਭੁੱਟਾ ਤੇ ਰਾਧਿਕਾ ਆਨੰਦ ਨੇ ਲਿਖੀ ਹੈ। ਇਸ ਦਾ ਹਰ ਐਪੀਸੋਡ 35 ਤੋਂ 40 ਮਿੰਟ ਦਾ ਹੋਵੇਗਾ।


Tags: Web Series Narendra Modi April 2019 Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.