FacebookTwitterg+Mail

ਮੋਦੀ ਦੇ ਤਾਜਪੋਸ਼ੀ ਸਮਾਗਮ 'ਚ ਪਹੁੰਚ ਸਕਦੇ ਹਨ ਇਹ ਬਾਲੀਵੁੱਡ ਸਿਤਾਰੇ

narendra modi
30 May, 2019 12:42:59 PM

ਮੁੰਬਈ(ਬਿਊਰੋ)— ਸਾਲ 2014 'ਚ ਪੀ. ਐੱਮ. ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਦੇਸ਼ ਵਿਦੇਸ਼ ਦੀਆਂ ਕਈ ਮਸ਼ਹੂਰ ਹੱਸਤੀਆਂ ਮੌਜੂਦ ਸਨ। ਕਿਰਨ ਖੇਰ, ਹੇਮਾ ਮਾਲਿਨੀ ਅਤੇ ਸਲਮਾਨ ਖਾਨ ਵਰਗੇ ਸਿਤਾਰੇ ਉਸ ਦੌਰਾਨ ਇਸ ਸਹੁੰ ਚੁੱਕ ਸਮਾਗਮ 'ਚ ਨਜ਼ਰ ਆਏ ਸਨ। ਪੰਜ ਸਾਲ ਬਾਅਦ ਇਕ ਵਾਰ ਫਿਰ ਪੀ. ਐੱਮ. ਮੋਦੀ ਸਹੁੰ ਚੁੱਕਣ ਜਾ ਰਹੇ ਹਨ। ਇਸ ਪੰਜ ਸਾਲਾਂ 'ਚ ਕਾਫੀ ਕੁਝ ਬਦਲ ਚੁੱਕਿਆ ਹੈ। ਅਜਿਹੇ 'ਚ ਇਹ ਜਾਨਣਾ ਦਿਲਚਸਪ ਹੈ ਕਿ ਪੀ. ਐੱਮ. ਮੋਦੀ ਨਾਲ ਕਰੀਬੀਆਂ ਦੇ ਚਲਦੇ ਕਿਹੜੇ ਸਿਤਾਰੇ ਇਸ ਵਾਰ ਪੀ. ਐੱਮ. ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਨਜ਼ਰ ਆ ਸਕਦੇ ਹਨ।
Punjabi Bollywood Tadka
ਅਨੁਪਮ ਖੇਰ ਦੀ ਪਤਨੀ ਚੰੜੀਗੜ੍ਹ ਤੋਂ ਬੀ. ਜੇ. ਪੀ. ਉਮੀਦਵਾਰ ਰਹੀ ਅਤੇ ਮੋਦੀ ਲਹਿਰ 'ਚ ਆਸਾਨੀ ਨਾਲ ਚੋਣ ਜਿੱਤ ਗਈ। ਅਨੁਪਮ ਖੇਰ ਪਿਛਲੇ ਪੰਜ ਸਾਲਾਂ ਤੋਂ ਮੋਦੀ ਸਰਕਾਰ ਨੂੰ ਹਰ ਛੋਟੇ-ਵੱਡੇ ਮੋਰਚੇ 'ਤੇ ਡਿਫੈਂਡ ਕਰਦੇ ਆਏ ਹਨ। ਅਜਿਹੇ 'ਚ ਅਨੁਪਮ ਖੇਰ ਇਸ ਸਮਾਗਮ 'ਚ ਸ਼ਾਮਿਲ ਹੋਣ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਹੈ।
Punjabi Bollywood Tadka
ਵਿਵੇਕ ਓਬਰਾਏ ਪੀ. ਐੱਮ. ਮੋਦੀ ਦੀ ਬਾਓਪਿਕ 'ਚ ਨਜ਼ਰ ਆਏ। ਉਨ੍ਹਾਂ ਦੇ ਪਿਤਾ ਸੁਰੇਸ਼ ਓਬਰਾਏ ਪੁਰਾਣੇ ਬੀ. ਜੇ. ਪੀ. ਸਮਰਥਕ ਰਹੇ ਹਨ। ਸਾਲ 2014 'ਚ ਵਿਵੇਕ ਨੇ ਪੀ. ਐੱਮ. ਮੋਦੀ ਲਈ ਕੈਂਪੇਨ ਵੀ ਕੀਤਾ। ਉਹ ਪੀ. ਐੱਮ. ਮੋਦੀ ਨੂੰ ਦੁਨੀਆ ਦੇ ਸਭ ਤੋਂ ਬਿਹਤਰੀਨ ਨੇਤਾ ਦੇ ਤੌਰ 'ਤੇ ਦੇਖਦੇ ਹਨ। ਕੋਈ ਹੋਰ ਹੋਵੇ ਜਾਂ ਨਾ ਹੋਵੇ ਪਰ ਵਿਵੇਕ ਨੂੰ ਇਸ ਸਹੁੰ ਚੁੱਕ ਸਮਾਗਮ 'ਚ ਹੋਣਾ ਚਾਹੀਦਾ ਹੈ।
Punjabi Bollywood Tadka
ਬੀ. ਜੇ. ਪੀ. ਦੇ ਆਫੀਸ਼ੀਅਲ 'ਮੈਂ ਵੀ ਚੌਂਕੀਦਾਰ' ਸਲੋਗਨ ਤੋਂ ਪਹਿਲਾਂ ਕਰਨ ਜੌਹਰ ਦੁਆਰਾ ਲੀਡ ਕੀਤੀ ਗਈ ਸਿਤਾਰਿਆਂ ਦੀ ਟੀਮ 'ਹਾਊਜ ਦਿ ਜੋਸ਼' ਕਰਦੀ ਨਜ਼ਰ ਆਈ ਸੀ। ਇਹ ਸਾਰੇ ਸਿਤਾਰੇ ਪੀ. ਐੱਮ. ਮੋਦੀ ਨੂੰ ਮਿਲਣ ਵੀ ਪਹੁੰਚੇ ਸਨ। ਰਣਵੀਰ ਸਿੰਘ ਅਤੇ ਕਰਨ ਜੌਹਰ ਆਪਣੇ ਇੰਸਟਾਗ੍ਰਾਮ 'ਤੇ ਪੀ. ਐੱਮ. ਨਾਲ ਤਸਵੀਰ ਵੀ ਸ਼ੇਅਰ ਕੀਤੀ ਸੀ। ਪੀ. ਐੱਮ. ਮੋਦੀ ਨਾਲ ਹੋਈ ਇਸ ਨਵੀਂ ਨਵੇਲੀ ਬਾਂਡਿੰਗ ਦੇ ਚਲਦੇ ਕਰਨ ਦੀ ਟੀਮ ਦੇ ਕੁਝ ਸਿਤਾਰੇ ਪੀ. ਐੱਮ. ਦੇ ਸਹੁੰ ਚੁੱਕ 'ਚ ਵੀ ਨਜ਼ਰ ਆ ਸਕਦੇ ਹਨ।
Punjabi Bollywood Tadka
ਸਾਲ 2014 'ਚ ਸਲਮਾਨ ਖਾਨ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚੇ ਸਨ। ਇਸ ਵਾਰ ਵੀ ਇਹੀਂ ਲੱਗਦਾ ਹੈ ਕਿ ਸਲਮਾਨ ਖਾਨ ਇਸ ਸਮਾਗਮ 'ਚ ਆ ਸਕਦੇ ਹਨ। ਇਸ ਦੇ ਨਾਲ ਹੀ ਆਮਿਰ ਖਾਨ ਵੀ ਇਸ ਸਮਾਗਮ 'ਚ ਸ਼ਾਮਲ ਹੋ ਸਕਦੇ ਹਨ।
Punjabi Bollywood Tadka
ਇਸ ਦੇ ਨਾਲ ਅਦਾਕਾਰਾ ਕੰਗਨਾ ਰਣੌਤ ਪਿਛਲੇ ਦੋ-ਤਿੰਨ ਸਾਲਾਂ 'ਚ ਰਾਸ਼ਟਰਵਾਦ ਅਤੇ ਆਪਣੇ ਬੇਬਾਕ ਪਾਲੀਟਿਕਲ ਬਿਆਨਾਂ ਦੇ ਚਲਦੇ ਸੁਰਖੀਆਂ 'ਚ ਹੈ। ਉਹ ਕਈ ਮੌਕਿਆਂ 'ਤੇ ਪੀ. ਐੱਮ. ਮੋਦੀ ਦੀ ਤਾਰੀਫ ਵੀ ਕਰ ਚੁੱਕੀ ਹੈ। ਉਨ੍ਹਾਂ ਨੇ ਹਾਲ ਹੀ 'ਚ ਪੀ. ਐੱਮ. ਮੋਦੀ ਦੀ ਜਿੱਤ ਨੂੰ ਚਾਹ ਪਕੌੜੇ ਬਣਾ ਕੇ ਸੈਲੀਬਰੇਟ ਕੀਤਾ ਸੀ।
Punjabi Bollywood Tadka


Tags: Narendra ModiBollywood CelebritiesLok Sabha Elections 2019Oath Taking CeremonyBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari