FacebookTwitterg+Mail

PM ਮੋਦੀ 'ਤੇ ਸੰਜੇ ਲੀਲਾ ਭੰਸਾਲੀ ਬਣਾ ਰਹੇ ਨੇ ਇਹ ਫਿਲਮ, ਸਾਹਮਣੇ ਆਇਆ ਪੋਸਟਰ

narendra modi biopic on
17 September, 2019 02:38:00 PM

ਜਲੰਧਰ (ਬਿਊਰੋ) — ਬਾਲੀਵੁੱਡ ਦੇ ਨਾਮੀ ਨਿਰਦੇਸ਼ਕ ਤੇ ਨਿਰਮਾਤਾ ਸੰਜੇ ਲੀਲਾ ਭੰਸਾਲੀ ਬਹੁਤ ਜਲਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਅਧਾਰਿਤ ਫਿਲਮ 'ਮਨ ਬੈਰਾਗੀ' ਲੈ ਕੇ ਆ ਰਹੇ ਹਨ। ਇਸ ਫਿਲਮ 'ਚ ਪ੍ਰਧਾਨ ਮੰਤਰੀ ਮੋਦੀ ਦੀ ਜ਼ਿੰਦਗੀ ਦੇ ਅਜਿਹੇ ਪਹਿਲੂ ਦਿਖਾਏ ਜਾਣਗੇ, ਜੋ ਕਿ ਹਾਲੇ ਤੱਕ ਲੋਕਾਂ ਦੇ ਸਾਹਮਣੇ ਨਹੀਂ ਆਏ ਹਨ। ਦੱਸ ਦਈਏ ਕਿ ਫਿਲਮ ਦਾ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ। ਸੰਜੇ ਲੀਲਾ ਭੰਸਾਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਫਿਲਮ ਦੀ ਸਭ ਤੋਂ ਖਾਸ ਗੱਲ ਇਸ ਫਿਲਮ ਦੀ ਸਰਵ ਵਿਆਪੀ ਅਪੀਲ ਅਤੇ ਸੰਦੇਸ਼ ਲੱਗਿਆ ਹੈ। ਕਹਾਣੀ 'ਤੇ ਬਹੁਤ ਚੰਗੇ ਤਰੀਕੇ ਨਾਲ ਖੋਜ ਕੀਤੀ ਗਈ ਹੈ ਅਤੇ ਇਕ ਨੌਜਵਾਨ ਦੇ ਤੌਰ 'ਤੇ ਸਾਡੇ ਪ੍ਰਧਾਨ ਮੰਤਰੀ ਦੀ ਜ਼ਿੰਦਗੀ 'ਚ ਜਿਹੜੇ ਮੋੜ ਆਏ ਹਨ, ਉਸ ਨਾਲ ਮੈਂ ਬਹੁਤ ਪ੍ਰਭਾਵਿਤ ਹੋਇਆ ਹਾਂ। ਮੈਂ ਮਹਿਸੂਸ ਕੀਤਾ ਹੈ ਕਿ ਇਹ ਕਹਾਣੀ ਕਿਸੇ ਨੂੰ ਨਹੀਂ ਪਤਾ ਹੈ ਅਤੇ ਇਸ ਬਾਰੇ ਜਾਨਣਾ ਹਰ ਕਿਸੇ ਲਈ ਜ਼ਰੂਰੀ ਹੈ।


ਦੱਸਣਯੋਗ ਹੈ ਕਿ ਫਿਲਮ ਦਾ ਨਿਰਦੇਸ਼ਨ ਫਿਲਮ ਦੇ ਲੇਖਕ ਸੰਜੇ ਤ੍ਰਿਪਾਠੀ ਹੀ ਕਰਨ ਜਾ ਰਹੇ ਹਨ। ਮਹਾਂਵੀਰ ਜੈਨ ਸੰਜੇ ਲੀਲਾ ਭੰਸਾਲੀ ਨਾਲ ਫਿਲਮ ਨੂੰ ਕੋ-ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ ਦਾ ਪੋਸਟਰ ਅੱਜ ਪ੍ਰਧਾਨ ਮੰਤਰੀ ਦੇ ਜਨਮਦਿਨ ਵਾਲੇ ਦਿਨ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਅਤੇ ਸਾਊਥ ਸਟਾਰ ਪ੍ਰਭਾਸ ਵੱਲੋਂ ਸਾਂਝਾ ਕੀਤਾ ਗਿਆ ਹੈ। ਪੋਸਟਰ ਸ਼ੇਅਰ ਕਰਕੇ ਇਨ੍ਹਾਂ ਸਟਾਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮਦਿਨ ਦੀਆਂ ਮੁਬਾਰਕਾਂ ਵੀ ਦਿੱਤੀਆਂ ਹਨ।


Tags: Narendra ModiMann BairagiAkshay KumarPrabhasSanjay Leela BhansaliMahaveer Jain

Edited By

Sunita

Sunita is News Editor at Jagbani.