FacebookTwitterg+Mail

ਮੋਦੀ ਸਰਕਾਰ ਨੇ ਫਿਲਮ ਇੰਡਸਟਰੀ ਨੂੰ ਦਿੱਤੇ ਵੱਡੇ ਤੋਹਫੇ

narendra modi film industry budget 2019
02 February, 2019 12:40:24 PM

ਮੁੰਬਈ (ਬਿਊਰੋ) — ਮੋਦੀ ਸਰਕਾਰ ਨੇ ਆਪਣੀ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ ਹੈ। ਇਸ ਬਜਟ 'ਚ ਫਿਲਮ ਇੰਡਸਟਰੀ ਨੂੰ ਦੋ ਵੱਡੇ ਤੋਹਫੇ ਦਿੱਤੇ ਗਏ ਹਨ। ਇਨ੍ਹਾਂ ਨਾਲ ਫਿਲਮੀ ਜਗਤ ਨੂੰ ਵੱਡਾ ਫਾਇਦਾ ਹੋਵੇਗਾ। ਸਰਕਾਰ ਨੇ ਐਲਾਨ ਕੀਤਾ ਹੈ ਕਿ ਭਾਰਤ 'ਚ ਫਿਲਮ ਨੂੰ ਸ਼ੂਟ ਕਰਨ ਵਾਲੇ ਸਾਰੇ ਡਾਇਰੈਕਟਰਾਂ ਨੂੰ ਸਿੰਗਲ ਵਿੰਡੋ ਕਲੀਅਰੈਂਸ ਦਿੱਤਾ ਜਾਵੇਗਾ। ਦੂਜੇ ਐਲਾਨ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਨੇ ਜੀ. ਐਸ. ਟੀ. ਨੂੰ 12 % ਕਰਨ ਦਾ ਐਲਾਨ ਕੀਤਾ ਹੈ, ਜਿਸ 'ਚ ਪਹਿਲਾਂ ਇਕ ਫਿਲਮ ਟਿਕਟ 'ਤੇ 18% ਜੀ. ਐਸ. ਟੀ. ਲੱਗਦਾ ਹੈ। ਐਲਾਨ ਤੋਂ ਬਾਅਦ ਇਹ ਘਟ ਕੇ 12 % ਰਹਿ ਜਾਵੇਗਾ ਪਰ ਇਸ ਦਾ ਆਖਰੀ ਫੈਸਲਾ ਜੀ. ਐਸ. ਟੀ. ਕੌਂਸਲ ਹੀ ਲਵੇਗੀ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਿੰਗਲ ਵਿੰਡੋ ਕਲੀਅਰੈਂਸ ਸਿਰਫ ਵਿਦੇਸ਼ੀ ਫਿਲਮ ਡਾਇਰੈਕਟਰਾਂ ਨੂੰ ਦਿੱਤਾ ਜਾਂਦਾ ਸੀ ਪਰ ਹੁਣ ਇਸ ਦਾ ਸਿੱਧਾ ਫਾਇਦਾ ਭਾਰਤ ਦੇ ਸਾਰੇ ਡਾਇਰੈਕਟਾਂ ਨੂੰ ਵੀ ਹੋਵੇਗਾ। ਫਿਰ ਉਹ ਭਾਵੇਂ ਕਿਸੇ ਵੀ ਭਾਸ਼ਾ 'ਚ ਫਿਲਮ ਸ਼ੂਟ ਕਰ ਰਹੇ ਹੋਣ। ਇਸ ਤੋਂ ਇਲਾਵਾ ਸਿਨੇਮਾਟੋਗ੍ਰਾਫੀ ਐਕਟ ਨੂੰ ਲੈ ਕੇ ਵੀ ਸਖਤੀ ਵਰਤਣ ਦੀ ਗੱਲ ਕੀਤੀ ਗਈ ਹੈ ਤਾਂ ਜੋ ਪਾਇਰੇਸੀ 'ਤੇ ਕੰਟਰੋਲ ਕੀਤਾ ਜਾ ਸਕੇ। 

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਫਿਲਮ ਇੰਡਸਟਰੀ ਦੇ ਲੋਕਾਂ ਨੇ ਮੋਦੀ ਨਾਲ ਮੁਲਾਕਾਤ ਕੀਤੀ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।


Tags: Narendra Modi Film industry Karan Johar Budget 2019 Political And Entertainment Spheres Piyush Goyal Akshay Kumar Ajay Devgn

Edited By

Sunita

Sunita is News Editor at Jagbani.