ਜਲੰਧਰ (ਬਿਊਰੋ) — ਪੰਜਾਬੀ ਫਿਲਮਾਂ ਦੇ ਉੱਘੇ ਲੇਖਕ, ਅਦਾਕਾਰ ਨਰੇਸ਼ ਕਥੂਰੀਆ ਦੇ ਪਿਤਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਇਸ ਗੱਲ ਦੀ ਜਾਣਕਾਰੀ ਖੁਦ ਨਰੇਸ਼ ਕਥੂਰੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ, ''ਪਿਤਾ ਜੀ ਪਿਛਲੇ 9 ਸਾਲਾਂ ਤੋਂ ਲੀਵਰ ਦੀ ਬੀਮਾਰੀ ਨਾਲ ਲੜ ਰਹੇ ਸਨ।
ਦੱਸ ਦਈਏ ਕਿ ਨਰੇਸ਼ ਕਥੂਰੀਆ ਦੇ ਪਿਤਾ ਦਾ ਅੱਜ ਦੁਪਹਿਰ ਪਿੰਡ ਗਿੱਦੜਬਾਹਾ 'ਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਨਰੇਸ਼ ਕਥੂਰੀਆ ਫਿਲਮ ਇੰਡਸਟਰੀ 'ਚ ਕਾਫੀ ਸ਼ੌਹਰਤ ਹਾਸਲ ਕਰ ਚੁੱਕੇ ਹਨ। ਉਹ ਪੰਜਾਬੀ ਫਿਲਮ ਇੰਡਸਟਰੀ ਦੇ ਹਿੱਟ ਲੇਖਕਾਂ 'ਚੋਂ ਇਕ ਹਨ। ਉਨ੍ਹਾਂ ਨੇ 'ਵੇਖ ਬਰਾਤਾਂ ਚੱਲੀਆਂ', 'ਲੱਕੀ ਅਨ ਲੱਕੀ ਸਟੋਰੀ', 'ਚੱਕ ਦੇ ਫੱਟੇ' ਵਰਗੀਆਂ ਫਿਲਮਾਂ ਲਿਖ ਚੁੱਕੇ ਹਨ ਅਤੇ ਕਈ ਫਿਲਮਾਂ 'ਚ ਉਨ੍ਹਾਂ ਨੇ ਅਦਾਕਾਰੀ ਵੀ ਕੀਤੀ ਹੈ।