ਮੁੰਬਈ(ਬਿਊਰੋ)— ਅਕਸਰ ਅਜਿਹਾ ਦੇਖਿਆ ਗਿਆ ਹੈ ਕਿ ਫਿਲਮੀ ਸਿਤਾਰਿਆਂ ਨੂੰ ਆਪਣੇ ਬਾਲੀਵੁੱਡ ਪ੍ਰੋਜੈਕਟਸ ਜਾਂ ਫਿਰ ਨਿੱਜੀ ਕਾਰਨਾਂ ਕਾਰਨ ਮੀਡੀਆ ਤੋਂ ਆਪਣਾ ਚਿਹਰਾ ਲੁਕਾਉਣਾ ਪੈਂਦਾ ਹੈ। ਹਾਲ ਹੀ 'ਚ ਕੁਝ ਅਜਿਹਾ ਹੀ ਮਾਮਲਾ ਮੁੰਬਈ ਏਅਰਪੋਰਟ 'ਤੇ ਦੇਖਣ ਨੂੰ ਮਿਲਿਆ। ਹਮੇਸ਼ਾ ਵਾਂਗ ਮੀਡੀਆ ਫੋਟੋਗਰਾਫਰਜ਼ ਸੈਲੀਬ੍ਰਿਟੀਜ਼ ਦੇ ਇੰਤਜ਼ਾਰ 'ਚ ਏਅਰਪੋਰਟ 'ਤੇ ਖੜ੍ਹੇ ਸਨ।
ਉਸੇ ਸਮੇਂ ਉਨ੍ਹਾਂ ਨੇ ਇਹ ਅਭਿਨੇਤਰੀ ਨੂੰ ਦੇਖਿਆ, ਜਿਸ ਨੇ ਮੀਡੀਆ ਨੂੰ ਦੇਖਦੇ ਹੀ ਆਪਣਾ ਚਿਹਰਾ ਲੁਕਾ ਲਿਆ। ਇਹ ਅਦਾਕਾਰਾ ਹੋਰ ਕੋਈ ਨਹੀਂ ਸਗੋਂ ਨਰਗਿਸ ਫਾਖਰੀ ਹੈ। ਬਲੈਕ ਕੈਪ ਤੇ ਜੈਕੇਟ ਪਹਿਨੀ ਨਰਗਿਸ ਨੇ ਮੀਡੀਆ ਨੂੰ ਦੇਖਦੇ ਹੀ ਆਪਣਾ ਚਿਹਰਾ ਕਿਉਂ ਲੁਕਾਇਆ ਇਹ ਤਾਂ ਉਹੀ ਜਾਣਦੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਅਗਸਤ ਦੇ ਮਹੀਨੇ 'ਚ ਨਰਗਿਸ ਜਦੋਂ ਵਿਦੇਸ਼ ਤੋਂ ਛੁੱਟੀਆਂ ਮਨਾ ਕੇ ਮੁੰਬਈ ਵਾਪਸ ਆਈ ਤਾਂ ਉਨ੍ਹਾਂ ਨੇ ਮੀਡੀਆ ਨੂੰ ਦੇਖਦੇ ਹੀ ਆਪਣਾ ਚਿਹਰਾ ਢੱਕ ਲਿਆ। ਫਿਲਹਾਲ ਨਰਗਿਸ ਦੇ ਇਸ ਸੀਕ੍ਰੇਟ ਨੇਚਰ ਦਾ ਰਾਜ਼ ਤਾਂ ਉਹ ਹੀ ਬਿਹਤਰ ਜਾਣਦੀ ਹੈ। ਬਾਲੀਵੁੱਡ 'ਚ ਨਰਗਿਸ ਆਖਰੀ ਵਾਰ ਰਿਤੇਸ਼ ਦੇਸ਼ਮੁਖ ਦੀ ਫਿਲਮ 'ਬੈਂਜੋ' 'ਚ ਨਜ਼ਰ ਆਈ ਸੀ।