ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਉਦੈ ਚੋਪੜਾ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਨਰਗਿਸ ਫਾਖਰੀ ਨਾਲ ਲਿਵ ਇਨ ਰਿਲੇਸ਼ਨ 'ਚ ਸਨ। ਪਰ 2014 'ਚ ਖਬਰ ਆਈ ਕਿ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਹੈ। ਕਿਹਾ ਜਾ ਰਿਹਾ ਸੀ ਕਿ ਦੋਹਾਂ ਵਿਚਾਕਾਰ ਸਮੱਸਿਆ ਇੰਨੀ ਵੱਧ ਗਈ ਸੀ ਕਿ ਉਨ੍ਹਾਂ ਨੇ ਵੱਖਰੇ ਹੋਣ ਦਾ ਫੈਸਲਾ ਕਰ ਲਿਆ ਸੀ।

ਗੱਲ ਉਸ ਸਮੇਂ ਕਨਫਰਮ ਹੋ ਗਈ ਜਦੋਂ ਨਰਗਿਸ ਬ੍ਰੇਕਅੱਪ ਦੀਆਂ ਅਫਵਾਹਾਂ ਤੋਂ ਬਾਅਦ ਨਿਊਯਾਰਕ ਜਾ ਕੇ ਰਹਿਣ ਲੱਗੀ ਪਰ ਲੱਗ ਰਿਹਾ ਹੈ ਕਿ ਹੁਣ ਨਰਗਿਸ ਅੱਗੇ ਵੱਧ ਗਈ ਹੈ। ਕਿਉਂਕਿ ਉਨ੍ਹਾਂ ਦੀਆਂ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ।

ਅੱਜਕਲ ਨਰਗਿਸ ਉਦੈ ਨੂੰ ਛੱਡ ਕਿਸੇ ਹੋਰ ਨਾਲ ਛੁੱਟੀਆਂ ਮਨਾ ਰਹੀ ਹੈ। ਅਸਲ 'ਚ ਇਨ੍ਹੀਂ ਦਿਨੀਂ ਨਰਗਿਸ ਦੀਆਂ ਕੁਝ ਤਸਵੀਰਾਂ ਇਸ ਸ਼ਖਸ ਨਾਲ ਕਾਫੀ ਵਾਇਰਲ ਹੋ ਰਹੀਆਂ ਹਨ।

ਤਸਵੀਰ 'ਚ ਸ਼ਖਸ ਨਾਲ ਉਹ ਕ੍ਰਿਸਮਸ ਸੈਲੀਬ੍ਰੇਟ ਕਰਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨਰਗਿਸ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ ਕਿ, ''Tis the season to enjoy sharing food, fun and festivities with loved ones! Merry Christmas Everyone!'' ਇੱਥੇ ਇਹ ਦੱਸਣਯੋਗ ਹੈ ਕਿ ਨਰਗਿਸ ਨਾਲ ਦਿਖਣ ਵਾਲਾ ਵਿਅਕਤੀ ਅਮਰੀਕੀ ਫਿਲਮਕਾਰ ਤੇ ਵੀਡੀਓ ਐਡੀਟਰ ਹੈ, ਜਿਨ੍ਹਾਂ ਦਾ ਨਾਂ ਅਲੋਂਜੋ ਹੈ।
