FacebookTwitterg+Mail

ਨਸੀਰੂਦੀਨ 'ਤੇ ਕੇਸ ਦਰਜ ਕਰਨ ਲਈ ਸ਼ਹੀਦ ਭਗਤ ਸਿੰਘ ਸੇਵਾ ਦਲ ਨੇ ਕੀਤੀ ਸ਼ਿਕਾਇਤ

naseeruddin shah
26 December, 2018 09:43:24 AM

ਨਵੀਂ ਦਿੱਲੀ (ਬਿਊਰੋ) : ਵਿਵੇਕ ਵਿਹਾਰ ਥਾਣੇ ਵਿਚ ਸ਼ਹੀਦ ਭਗਤ ਸਿੰਘ ਸੇਵਾ ਦਲ ਸਮਾਜਕ ਸੰਸਥਾ ਦੇ ਸੰਸਥਾਪਕ ਜਤਿੰਦਰ ਸਿੰਘ ਸ਼ੰਟੀ ਨੇ ਆਪਣੀ ਸੰਸਥਾ ਦੇ ਲੈਟਰਹੈੱਡ 'ਤੇ ਫਿਲਮ ਅਭਿਨੇਤਾ ਨਸੀਰੂਦੀਨ ਸ਼ਾਹ ਖਿਲਾਫ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਨਸੀਰੂਦੀਨ ਸ਼ਾਹ ਨੇ ਆਪਣੇ ਬਿਆਨ ਵਿਚ ਦੇਸ਼ਧ੍ਰੋਹ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਸ਼ੰਟੀ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਨਸੀਰੂਦੀਨ ਸ਼ਾਹ ਖਿਲਾਫ ਐੱਫ. ਆਈ. ਆਰ. ਦਰਜ ਕਰਨ ਅਤੇ ਪੁਲਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸ਼ੰਟੀ ਨੇ ਸ਼ਿਕਾਇਤ ਵਿਚ ਲਿਖਿਆ ਹੈ ਕਿ ਨਸੀਰੂਦੀਨ ਸ਼ਾਹ ਦਾ ਬਿਆਨ ਦੇਸ਼ ਵਿਰੋਧੀ ਹੈ। ਇਸ ਲੋਕਤੰਤਰਿਕ ਦੇਸ਼, ਜਿਸ ਨੇ ਨਸੀਰੂਦੀਨ ਸ਼ਾਹ ਨੂੰ ਪਦਮਸ਼੍ਰੀ ਅਤੇ ਪਦਮ ਭੂਸ਼ਣ ਵਰਗਾ ਸਨਮਾਨ ਦਿੱਤਾ, ਉਨ੍ਹਾਂ ਨੇ ਉਸੇ ਦੇਸ਼ ਬਾਰੇ ਘਟੀਆ ਬਿਆਨਬਾਜ਼ੀ ਕੀਤੀ। ਉਨ੍ਹਾਂ ਦੇ ਬਿਆਨ ਨਾਲ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਨਸੀਰੂਦੀਨ ਸ਼ਾਹ ਦੇ ਇਸ ਘਟੀਆ ਬਿਆਨ ਦਾ ਵਿਆਪਕ ਅਸਰ ਪੈਂਦਾ ਹੈ। ਇਹ ਬਿਆਨ ਦੇਸ਼ਧ੍ਰੋਹ ਦੀ ਸ਼੍ਰੇਣੀ ਵਿਚ ਆਉਂਦਾ ਹੈ ਕਿਉਂਕਿ ਇਸ ਨਾਲ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋਈ। ਇਸ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਨੇ ਨਸੀਰੂਦੀਨ ਸ਼ਾਹ ਦੀ ਬਿਆਨਬਾਜ਼ੀ ਸਬੰਧੀ ਥਾਣੇ ਵਿਚ ਸ਼ਿਕਾਇਤ ਦਿੱਤੀ।


Tags: Naseeruddin Shah Jatinder Singh Santy Shaheed Bhagat Singh Sewa Dalਜਤਿੰਦਰ ਸਿੰਘ ਸ਼ੰਟੀ ਸ਼ਹੀਦ ਭਗਤ ਸਿੰਘ ਸੇਵਾ ਦਲ ਸਮਾਜਕ ਸੰਸਥਾ

Edited By

Sunita

Sunita is News Editor at Jagbani.