FacebookTwitterg+Mail

ਆਖਿਰ ਕਿਉਂ ਨਸੀਰੂਦੀਨ ਸ਼ਾਹ ਸਮੇਤ 600 ਦਿੱਗਜ ਹਸਤੀਆਂ ਨੇ ਭਾਜਪਾ ਨੂੰ ਵੋਟ ਨਾ ਦੇਣ ਦੀ ਕੀਤੀ ਅਪੀਲ

naseeruddin shah and other artists appeal to vote against bjp
06 April, 2019 09:25:09 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਐਕਟਰ ਨਸੀਰੂਦੀਨ ਸ਼ਾਹ ਸਮੇਤ ਥੀਏਟਰ ਅਤੇ ਕਲਾ ਨਾਲ ਜੁੜੀਆਂ 600 ਤੋਂ ਜ਼ਿਆਦਾ ਹਸਤੀਆਂ ਨੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਹੈ। ਸਾਰਿਆਂ ਨੇ ਇਕ ਪੱਤਰ ਲਿਖ ਕੇ ਲੋਕਾਂ ਨੂੰ ਕਿਹਾ, ''ਬੀ. ਜੇ. ਪੀ. (ਭਾਜਪਾ) ਨੂੰ ਵੋਟ ਨਾ ਦੇ ਕੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰੋ।'' ਅਪੀਲ ਕਰਨ ਵਾਲਿਆਂ 'ਚ ਅਮੋਲ ਪਾਲੇਕਰ, ਨਸੀਰੂਦੀਨ ਸ਼ਾਹ, ਗਿਰੀਸ਼ ਕਰਨਾਡ, ਐਮਕੇ ਰੈਨਾ ਤੇ ਉਸ਼ਾ ਗਾਂਗੁਲੀ ਵਰਗੇ ਕਲਾਕਾਰ ਵੀ ਸ਼ਾਮਲ ਹਨ। ਖਬਰਾਂ ਮੁਤਾਬਕ, ਸਾਰਿਆਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਦੀ ਅਤੇ ਇਸ ਦੇ ਸੰਵਿਧਾਨ ਦੀ ਅਵਧਾਰਣਾ ਖਤਰੇ 'ਚ ਹੈ। ਭਾਜਪਾ ਨੂੰ ਵੋਟ ਨਾ ਪਾਓ।

ਦੱਸ ਦਈਏ ਕਿ ਇਹ ਪੱਤਰ ਵੀਰਵਾਰ ਨੂੰ ਜ਼ਾਰੀ ਕੀਤਾ ਗਿਆ ਸੀ। ਇਸ ਨੂੰ 12 ਭਾਸ਼ਾਵਾਂ 'ਚ ਤਿਆਰ ਕਰ ਆਰਟੀਸਟ ਯੂਨਾਈਟ ਇੰਡੀਆ ਵੈਬ ਸਾਇਟ 'ਤੇ ਸ਼ੇਅਰ ਵੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੱਤਰ 'ਤੇ ਹਸਤੀਆਂ ਦੇ ਦਸਤਖਤ ਵੀ ਕੀਤੇ ਹੋਏ ਹਨ।


Tags: Naseeruddin ShahKonkona SensharmaVote Against BJP600 Theater ArtistsSocial JusticeBollywood News

Edited By

Sunita

Sunita is News Editor at Jagbani.