FacebookTwitterg+Mail

ਨਸੀਰੂਦੀਨ ਸ਼ਾਹ 'ਤੇ ਹੋ ਚੁੱਕੈ ਜਾਨਲੇਵਾ ਹਮਲਾ, ਸ਼ਾਨਦਾਰ ਅਭਿਨੈ ਤੋਂ ਈਰਖਾ ਕਰਦਾ ਸੀ ਦੋਸਤ

naseeruddin shah birthday
20 July, 2018 05:24:29 PM

ਮੁੰਬਈ(ਬਿਊਰੋ)— ਨਸੀਰੂਦੀਨ ਸ਼ਾਹ ਨੇ ਆਪਣੇ ਸ਼ਾਨਦਾਰ ਅਭਿਨੈ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਉਨ੍ਹਾਂ ਦਾ ਜਨਮ 20 ਜੁਲਾਈ, 1950 ਨੂੰ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲੇ 'ਚ ਹੋਇਆ ਸੀ। ਉਨ੍ਹਾਂ ਨੇ 18 ਸਾਲ ਦੀ ਉਮਰ 'ਚ ਰਾਜ ਕਪੂਰ ਅਤੇ ਹੇਮਾ ਮਾਲਿਨੀ ਦੀ ਫਿਲਮ 'ਸਪਨੋਂ ਕੇ ਸੌਦਾਗਰ' 'ਚ ਕੰਮ ਕੀਤਾ ਸੀ ਪਰ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਸੀਨ ਨੂੰ ਐਡਿਟ ਕਰ ਦਿੱਤਾ ਗਿਆ।

Punjabi Bollywood Tadka

ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਦੀ ਕੈਂਟੀਨ 'ਚ ਪੜ੍ਹਾਈ ਦੌਰਾਨ ਨਸੀਰੂਦੀਨ ਦੇ ਇਕ ਦੋਸਤ ਨੇ ਉਨ੍ਹਾਂ ਨੂੰ ਚਾਕੂ ਮਾਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਜੋ ਫਿਲਮਾਂ ਉਹ ਕਰ ਰਹੇ ਹਨ, ਉਹ ਉਸ ਨੂੰ ਮਿਲਣੀਆਂ ਚਾਹੀਦੀਆਂ ਸਨ। ਨਸੀਰੂਦੀਨ ਸ਼ਾਹ ਨੂੰ ਪਹਿਲਾਂ 'ਪਰਿੰਦਾ' ਫਿਲਮ 'ਚ ਨਾਨਾ ਪਾਟੇਕਰ ਦੇ ਕਿਰਦਾਰ ਲਈ ਕਾਸਟ ਕੀਤਾ ਜਾਣਾ ਸੀ ਪਰ ਗੱਲ ਬਣ ਨਾ ਸਕੀ।

Punjabi Bollywood Tadka

ਭਾਰਤੀ ਫਿਲਮਾਂ 'ਚ ਯੋਗਦਾਨ ਲਈ ਭਾਰਤ ਸਰਕਾਰ ਨੇ ਨਸੀਰੂਦੀਨ ਸ਼ਾਹ ਨੂੰ 'ਪਦਮ ਭੂਸ਼ਣ' ਅਤੇ 'ਪਦਮਸ਼੍ਰੀ' ਨਾਲ ਸਨਮਾਨਿਤ ਕੀਤਾ। ਨਸੀਰੂਦੀਨ ਸ਼ਾਹ ਨੂੰ ਫਿਲਮ 'ਸਪਰਸ਼', 'ਪਾਰ' ਅਤੇ 'ਇਕਬਾਲ' ਫਿਲਮ ਲਈ 'ਨੈਸ਼ਨਲ ਐਵਾਰਡ' ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਨਸੀਰੂਦੀਨ ਸ਼ਾਹ ਦਾ ਪਹਿਲਾ ਵਿਆਹ ਪਰਵੀਨ ਮੁਰਾਦ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦੀ ਇਕ ਬੇਟੀ ਹੈ।

Punjabi Bollywood Tadka

ਉਨ੍ਹਾਂ ਦੀ ਇਸ ਬੇਟੀ ਦਾ ਨਾਂ ਹੀਬਾ ਸ਼ਾਹ ਹੈ। ਉਨ੍ਹਾਂ ਦਾ ਦੂਜਾ ਵਿਆਹ ਰਤਨਾ ਪਾਠਕ ਨਾਲ ਹੋਇਆ, ਜਿਨ੍ਹਾਂ ਤੋਂ ਉਨ੍ਹਾਂ ਦੇ 2 ਬੇਟੇ ਇਮਾਦ ਸ਼ਾਹ ਅਤੇ ਵਿਵਾਨ ਸ਼ਾਹ ਹਨ। ਨਸੀਰੂਦੀਨ ਸ਼ਾਹ ਦੇ ਫਾਦਰ-ਇਨ-ਲਾਅ ਬਲਦੇਵ ਪਾਠਕ ਆਪਣੇ ਜ਼ਮਾਨੇ ਦੇ ਮਸ਼ਹੂਰ ਦਰਜ਼ੀ ਹੁੰਦੇ ਸਨ, ਜੋ ਸੁਪਰ ਸਟਾਰ ਰਾਜੇਸ਼ ਖੰਨਾ ਦੇ ਕੱਪੜੇ ਸਿਊਂਦੇ ਸਨ।

Punjabi Bollywood Tadka

ਫਿਲਮ 'ਪ੍ਰੇਮ ਅਗਨ' 'ਚ ਫਿਰੋਜ਼ ਖਾਨ ਨੇ ਆਪਣੇ ਬੇਟੇ ਫਰਦੀਨ ਖਾਨ ਦੇ ਪਿਤਾ ਦੇ ਰੋਲ ਲਈ ਨਸੀਰੂਦੀਨ ਨੂੰ ਅਪ੍ਰੋਚ ਕੀਤਾ ਸੀ ਪਰ ਉਨ੍ਹਾਂ ਨੇ ਉਹ ਰੋਲ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਇਕ ਚੈਲੇਂਜਿੰਗ ਰੋਲ ਦੀ ਚਾਹਤ ਰੱਖਦੇ ਸਨ, ਫਿਰ ਆਖਿਰਕਾਰ ਫਿਰੋਜ਼ ਖਾਨ ਨੇ ਉਨ੍ਹਾਂ ਨੂੰ ਗਲੇ ਲਗਾ ਕੇ ਕਿਹਾ, ''ਮੈਂ ਤੁਹਾਡੀਆਂ ਭਾਵਨਾਵਾਂ ਨੂੰ ਸਮਝ ਸਕਦਾ ਹਾਂ।''

Punjabi Bollywood Tadka


Tags: Naseeruddin Shah BirthdayPaarIqbalBollywood Celebrity

Edited By

Chanda Verma

Chanda Verma is News Editor at Jagbani.