ਮੁੰਬਈ— 'ਡੀ. ਜੇ. ਵਾਲੇ ਬਾਬੂ' ਫੇਮ ਮਾਡਲ ਤੇ ਅਭਿਨੇਤਰੀ ਨਤਾਸਾ ਸਟੇਨਕੋਵਿਕ ਇਨ੍ਹੀਂ ਦਿਨੀਂ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਬਿਕਨੀ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੀਚ 'ਤੇ ਆਪਣੇ ਬੁਆਏਫਰੈਂਡ ਸੈਮ ਮਰਚੇਂਟ ਨਾਲ ਛੁੱਟੀਆਂ ਦਾ ਆਨੰਦ ਮਾਣਦੀ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਨਤਾਸਾ ਇਨ੍ਹੀਂ ਦਿਨੀਂ ਹੋਟਲ ਬਿਜ਼ਨੈੱਸਮੈਨ ਸੈਮ ਨੂੰ ਡੇਟ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ਟੀ. ਵੀ. ਸ਼ੋਅ 'ਯੇ ਹੈਂ ਮੁਹੱਬਤੇਂ' ਫੇਮ ਅਲੀ ਗੋਨੀ ਨੂੰ ਵੀ ਡੇਟ ਕਰ ਚੁੱਕੀ ਹੈ। ਦੋਵੇਂ ਲਗਭਗ ਇਕ ਸਾਲ ਤਕ ਰਿਲੇਸ਼ਨਸ਼ਿਪ 'ਚ ਰਹੇ, ਜਿਸ ਤੋਂ ਬਾਅਦ 2015 'ਚ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ।
ਨਤਾਸਾ ਨੂੰ ਰਿਐਲਿਟੀ ਸ਼ੋਅ 'ਬਿੱਗ ਬੌਸ 8' 'ਚ ਬਤੌਰ ਮੁਕਾਬਲੇਬਾਜ਼ ਦੇਖਿਆ ਗਿਆ ਸੀ। ਉਹ ਇਸ ਸ਼ੋਅ 'ਚ ਲਗਭਗ ਇਕ ਮਹੀਨੇ ਤਕ ਰਹੀ, ਇਸ ਤੋਂ ਬਾਅਦ ਉਹ ਸ਼ੋਅ ਤੋਂ ਬਾਹਰ ਹੋ ਗਈ। ਨਤਾਸਾ ਦਾ ਜਨਮ 1 ਮਾਰਚ 1977 ਨੂੰ ਸਰਬੀਆ 'ਚ ਹੋਇਆ ਸੀ। 2001 'ਚ ਰੋਮਾਨੀਆ ਦੇ ਬੁਚਰੇਸਟ ਸਥਿਤ ਆਰਟ ਯੂਨੀਵਰਸਿਟੀ ਤੋਂ ਉਸ ਨੇ ਗ੍ਰੈਜੂਏਸ਼ਨ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਬੇਲਗ੍ਰੇਡ ਦੀ ਆਰਟ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ।