ਮੁੰਬਈ (ਬਿਊਰੋ)— ਮਸ਼ਹੂਰ ਰੈਪਰ ਬਾਦਸ਼ਾਹ ਦੇ 'ਡੀ. ਜੇ. ਵਾਲੇ ਬਾਬੂ' ਤੇ ਗਿੱਪੀ ਗਰੇਵਾਲ ਦੇ 'ਨਈਂ ਛੱਡ ਦਾ' ਗੀਤ ਨਾਲ ਪ੍ਰਸਿੱਧ ਹੋਈ ਮਾਡਲ ਨਤਾਸਾ ਸਤਾਨਕੋਵਿਕ ਇਕ ਵਾਰ ਮੁੜ ਸੁਰਖੀਆਂ ਦਾ ਹਿੱਸਾ ਬਣ ਗਈ ਹੈ।
![Punjabi Bollywood Tadka](https://static.jagbani.com/multimedia/11_11_343790000q333-ll.jpg)
ਇਸ ਵਾਰ ਉਸ ਦੇ ਸੁਰਖੀਆਂ 'ਚ ਆਉਣ ਦੀ ਵਜ੍ਹਾ ਉਸ ਦੀਆਂ ਬੇਹੱਦ ਬੋਲਡ ਤੇ ਹੌਟ ਤਸਵੀਰਾਂ ਹਨ, ਜਿਨ੍ਹਾਂ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
![Punjabi Bollywood Tadka](https://static.jagbani.com/multimedia/11_11_342510000q45-ll.jpg)
ਦੱਸਣਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਨਤਾਸਾ ਨੇ ਆਪਣੇ ਹੌਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨਤਾਸਾ ਦਾ ਅੰਦਾਜ਼ ਕਾਫੀ ਬੋਲਡ ਨਜ਼ਰ ਆ ਰਿਹਾ ਹੈ।
![Punjabi Bollywood Tadka](https://static.jagbani.com/multimedia/11_11_341430000q44-ll.jpg)
ਨਤਾਸਾ ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ ਹਿੱਸਾ ਵੀ ਰਹਿ ਚੁੱਕੀ ਹੈ। ਨਤਾਸਾ ਇਕ ਸਰਬੀਅਨ ਮਾਡਲ ਹੈ। ਕੁਝ ਸਮਾਂ ਪਹਿਲਾਂ ਤੱਕ ਨਤਾਸਾ ਦਾ ਨਾਂ 'ਯੇ ਹੈਂ ਮੁਹੱਬਤੇਂ' ਦੇ ਕੋ-ਸਟਾਰ ਐਲੀ ਗੋਨੀ ਨਾਲ ਜੁੜਿਆ ਸੀ।
![Punjabi Bollywood Tadka](https://static.jagbani.com/multimedia/11_11_340170000q33-ll.jpg)
ਫਿਲਹਾਲ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਹੈ ਪਰ ਦੋਵੇਂ ਅਜੇ ਵੀ ਇਕ-ਦੂਜੇ ਨੂੰ ਆਪਣਾ ਚੰਗਾ ਦੋਸਤ ਦੱਸਦੇ ਹਨ। 'ਡੀ. ਜੇ. ਵਾਲੇ ਬਾਬੂ' ਦੀ ਮਾਡਲ ਦਾ ਇਹ ਬੋਲਡ ਅੰਦਾਜ਼ ਉਸ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।
![Punjabi Bollywood Tadka](https://static.jagbani.com/multimedia/11_11_339040000q23-ll.jpg)
ਨਤਾਸਾ ਇਸ ਤੋਂ ਪਹਿਲਾਂ ਵੀ ਆਪਣੀਆਂ ਹੌਟ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਚੁੱਕੀ ਹੈ।
![Punjabi Bollywood Tadka](https://static.jagbani.com/multimedia/11_11_338120000q22-ll.jpg)
![Punjabi Bollywood Tadka](https://static.jagbani.com/multimedia/11_11_337140000q11-ll.jpg)
![Punjabi Bollywood Tadka](https://static.jagbani.com/multimedia/11_11_335890000q3-ll.jpg)
![Punjabi Bollywood Tadka](https://static.jagbani.com/multimedia/11_11_334520000q2-ll.jpg)