ਮੁੰਬਈ(ਬਿਊਰੋ)— ਮਿਸ ਇੰਡੀਆ ਰਹਿ ਚੁੱਕੀ ਨਤਾਸ਼ਾ ਸੂਰੀ ਅੱਜਕਲ ਸੁਰਖੀਆਂ 'ਚ ਬਣੀ ਹੋਈ ਹੈ। ਦਰਅਸਲ ਨਤਾਸ਼ਾ ਨੇ ਹਾਲ ਹੀ 'ਚ ਇਕ ਬੋਲਡ ਫੋਟੋਸ਼ੂਟ, ਜੋ ਸੋਸ਼ਲ ਮੀਡੀਆ ਕਾਫੀ ਵਾਇਰਲ ਹੋ ਰਿਹਾ ਹੈ। ਇਸ ਫੋਟੋਸ਼ੂਟ 'ਚ ਨਤਾਸ਼ਾ ਨਾਇਟੀ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਉਸ ਦਾ ਇਹ ਲੁੱਕ ਕਾਫੀ ਹੌਟ ਤੇ ਬੋਲਡ ਲੱਗ ਰਿਹਾ ਹੈ। ਦੱਸ ਦੇਈਏ ਕਿ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
ਦੱਸਣਯੋਗ ਹੈ ਕਿ ਨਤਾਸ਼ਾ ਵੈੱਬ ਸੀਰੀਜ਼ 'ਇਨਸਾਈਡ ਐੱਜ' 'ਚ ਨਜ਼ਰ ਆ ਚੁੱਕੀ ਹੈ। ਉਸ ਨੇ ਸਾਲ 2006 'ਚ ਮਿਸ ਇੰਡੀਆ ਵਰਲਡ ਦਾ ਤਾਜ਼ ਆਪਣੇ ਨਾਂ ਕੀਤਾ ਸੀ।
ਨਤਾਸ਼ਾ ਨੇ ਮਲਿਆਲਮ ਫਿਲਮ 'ਕਿੰਗ ਲਿਅਰ' ਨਾਲ ਸਿਨੇਮਾ 'ਚ ਬਤੌਰ ਅਭਿਨੇਤਰੀ ਸ਼ੁਰੂਆਤ ਕੀਤੀ ਸੀ। ਇਸ ਫਿਲਮ 'ਚ ਅਮਿਤਾਭ ਬੱਚਨ ਵੀ ਸਨ।