ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਜਾਨ ਅਬਰਾਹਿਮ ਦੀ ਫਿਲਮ 'ਰਾਕੀ ਹੈਂਡਸਮ' 'ਚ ਨਜ਼ਰ ਆਉਣ ਵਾਲੀ ਅਦਾਕਾਰਾ ਨਥਾਲੀਆ ਕੌਰ ਹਮੇਸ਼ਾ ਹੀ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਬੋਲਡ ਤਸਵੀਰਾਂ ਕਰਕੇ ਨਥਾਲੀਆ ਕੌਰ ਇੰਸਟਾਗ੍ਰਾਮ ਦੀ ਨਵੀਂ ਬੋਲਡ ਕਵੀਨ ਬਣ ਗਈ ਹੈ।
ਅਜਿਹਾ ਅਸੀਂ ਨਹੀਂ ਕਹਿ ਰਹੇ ਸਗੋਂ ਉਸ ਦੀ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਬੋਲਡ ਤਸਵੀਰਾਂ ਦੱਸ ਰਹੀਆਂ ਹਨ।
ਨਥਾਲੀਆ ਨੇ ਹਾਲ ਹੀ 'ਚ ਕੁਝ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਦਿਖਾਈ ਦੇ ਰਹੀ ਹੈ।
ਬ੍ਰਾਜੀਲ 'ਚ ਜੰਮੀ ਨਥਾਲੀਆ ਸਿਰਫ 27 ਸਾਲ ਦੀ ਹੈ। ਨਥਾਲੀਆ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।
ਦੱਸਣਯੋਗ ਹੈ ਕਿ ਨਥਾਲੀਆ ਨੇ 14 ਸਾਲ ਦੀ ਉਮਰ 'ਚ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ।
ਸਾਲ 2012 'ਚ ਨਥਾਲੀਆ ਭਾਰਤ 'ਚ ਉਸ ਸਮੇਂ ਸੁਰਖੀਆਂ 'ਚ ਆਈ ਜਦੋਂ ਉਸ ਨੇ ਕਿੰਗਫਿਸ਼ਰ ਕੈਲੰਡਰ ਮਾਡਲ ਹੰਟ 'ਚ ਹਿੱਸਾ ਲਿਆ।
ਇਸ ਤੋਂ ਬਾਅਦ ਨਥਾਲੀਆ ਕਿੰਗਫਿਸ਼ਰ ਸਵੀਮਸੂਟ ਕੈਲੰਡਰ 'ਚ ਵੀ ਨਜ਼ਰ ਆਈ ਹੈ।
ਬਾਲੀਵੁੱਡ 'ਚ ਉਸ ਨੇ ਰਾਮ ਗੋਪਾਲ ਵਰਮਾ ਦੀ ਫਿਲਮ 'ਡਿਪਾਰਟਮੈਂਟ' ਨਾਲ ਕੀਤੀ ਸੀ।
ਇਸ ਫਿਲਮ 'ਚ ਉਸ ਨੇ ਆਈਟਮ ਨੰਬਰ ਕੀਤਾ ਸੀ।