FacebookTwitterg+Mail

ਪੰਜਾਬੀ ਇੰਡਸਟਰੀ 'ਚ ਅਦਾਕਾਰੀ ਨਾਲ ਪ੍ਰਸਿੱਧੀ ਖੱਟਣ ਵਾਲਾ ਇਹ ਅਭਿਨੇਤਾ ਹੈ ਲਾਇਸੈਂਸੀ ਪਾਇਲਟ

nav bajwa
25 July, 2017 11:23:09 AM

ਜਲੰਧਰ— ਸਾਲ 2007 'ਚ ਇਕ ਚੈਨਲ ਦੇ ਸ਼ੋਅ 'ਆਜਾ ਨੱਚ ਲੇ' ਨਾਲ ਪਛਾਣ ਬਣਾਉਣ ਵਾਲੇ ਪੰਜਾਬੀ ਅਭਿਨੇਤਾ ਨਵ ਬਾਜਵਾ 100 ਤੋਂ ਵੀ ਜ਼ਿਆਦਾ ਮਿਊਜ਼ਿਕ ਐਲਬਮ 'ਚ ਕੰਮ ਕਰ ਚੁੱਕੇ ਹਨ ਪਰ ਕੀ ਤੁਸੀ ਜਾਣਦੇ ਹੋ ਕਿ ਕਲਾਕਾਰ ਨਵ ਬਾਜਵਾ ਸਿਰਫ ਅਦਾਕਾਰੀ ਹੀ ਨਹੀਂ ਜਾਣਦ, ਉਹ ਇਕ ਲਾਇਸੈਂਸੀ ਪਾਇਲਟ ਵੀ ਹਨ। ਪਟਿਆਲਾ 'ਚ ਪੈਦਾ ਹੋਏ ਨਵ ਬਾਜਵਾ ਦੇ ਪਿਤਾ ਇੰਡੀਅਨ ਏਅਰ ਫੋਰਸ ਤੋਂ ਰਿਟਾਇਰ ਹੋਏ ਹਨ।

Punjabi Bollywood Tadka

ਭਾਰਤ ਦੇ ਵੱਖ-ਵੱਖ ਆਰਮੀ ਸਕੂਲਾਂ ਤੋਂ ਪੜਨ ਵਾਲੇ ਨਵ ਬਾਜਵਾ ਦੀ ਭੈਣ ਜਿਮਨਾਸਟਿਕਸ ਦੀ ਖਿਡਾਰੀ ਹੈ ਅਤੇ ਭਾਰਤ ਦੇ ਲਈ ਕੋਮਨ ਵੈਲਥ ਗੈਮਜ਼ 'ਚ 8 ਸਾਲ ਤੱਕ 8 ਗੋਲਡ ਮੈਡਲ ਹਾਸਿਲ ਕਰ ਚੁੱਕੀ ਹੈ। ਪਟਿਆਲਾ ਦੇ ਨਾਮੀ ਕਾਲੇਜ ਤੋਂ ਪਾਇਲਟ ਦੀ ਟ੍ਰੇਨਿੰਗ ਕਰਨ ਤੋਂ ਬਾਅਦ ਉਹ ਆਪਣੇ ਜਨੂੰਨ ਯਾਨੀ ਕਿ ਅਦਾਕਾਰੀ ਲਈ ਪੂਰੇ ਜੋਸ਼ ਨਾਲ ਤਿਆਰ ਹੋਏ।

Punjabi Bollywood Tadka

ਪਹਿਲੇ ਡਾਂਸ ਕੰਪੀਟੀਸ਼ਨ ਜਿਤਿਆ ਫਿਰ 100 ਤੋਂ ਜ਼ਿਆਦਾ ਮਿਊਜ਼ਿਕ ਵੀਡੀਓ 'ਚ ਕੰਮ ਕਰਨ ਤੋਂ ਬਾਅਦ 2012 'ਚ ਪੰਜਾਬੀ ਸਿਨੇਮਾ 'ਚ ਡੈਬਿਊ ਕੀਤਾ। ਫਿਲਮ 'ਪਿਓਰ ਪੰਜਾਬੀ' ਨਾਲ।

Punjabi Bollywood Tadka

2014 'ਚ ਆਈ ਫਿਲਮ 'ਫਤੇਹ' ਲਈ ਬੈਸਟ ਐਕਟਰ ਲਈ ਵੀ ਉਨ੍ਹਾਂ ਦਾ ਨਾਂ ਨੋਮੀਨੇਟ ਕੀਤਾ ਗਿਆ। ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕੀ ਉਹ ਰੇਡੀਓ 'ਚ ਆਰ. ਜੇ ਦੇ ਤੌਰ ਤੇ ਵੀ ਕੰਮ ਕਰ ਚੁੱਕਾ ਹੈ।

Punjabi Bollywood Tadka

ਸਾਲ 2012 ਤੋਂ ਫਿਲਮੀ ਕਰੀਅਰ ਸ਼ੁਰੂ ਕਰਨ ਵਾਲੇ ਨਵ ਬਾਜਵਾ ਨੇ 'ਮਿਸਟਰ ਪੰਜਾਬ 2015 ਸ਼ੋਅ' ਨੂੰ ਹੋਸਟ ਕੀਤਾ। ਹੁਣ ਨਵ ਬਾਜਵਾ ਪੰਜਾਬੀ ਸਿਨੇਮਾ ਦੀ ਪਹਿਲੀ ਸਾਈ ਫਾਈ ਫਿਕਸ਼ਨ ਫਿਲਮ ਲੈ ਕੇ ਆ ਰਿਹਾ ਹੈ, ਜਿਸ ਦਾ ਨਾਂ ਹੈ 'ਰੇਡੂਆ'।

Punjabi Bollywood Tadka

ਨਵ ਬਾਜਵਾ ਦਾ ਕਹਿਣਾ ਹੈ ਕਿ ਉਹ ਹਰ ਸਮੇਂ ਤਿਆਰ ਰਹਿੰਦੇ ਨੇ ਕੁਝ ਵੀ ਸਿੱਖਣ ਲਈ ਅਤੇ ਸ਼ਾਇਦ ਇਸੇ ਲਈ ਇਸ ਕਲਾਕਾਰ ਦੀ ਕੋਸ਼ਿਸ਼ ਉਨ੍ਹਾਂ ਦਾ ਵੱਖ ਵੱਖ ਰੂਪ ਦਿਖਾ ਰਹੀ ਹੈ।

Punjabi Bollywood Tadka

ਘੱਟ ਲੋਕਾਂ ਨੂੰ ਹੀ ਪਤਾ ਹੈ ਉਨ੍ਹਾਂ ਦੀ ਪੰਜਾਬੀ ਸਿਨੇਮਾ ਦੇ ਰਿਅਲ ਹੀਰੋ ਹਨ ਜੋ ਆਪਣੇ ਆਪ ਨੂੰ ਰਹ ਸਮੇਂ ਕੁਝ ਨਵਾਂ ਕਰਨ ਲਈ ਤਿਆਰ ਰਖਦੇ ਨੇ ਤੇ ਕਹਿੰਦੇ ਨੇ ਕੀ ਲੋਕਾਂ ਨੂੰ ਵੀ ਕਦੇ ਹਾਰ ਨਹੀਂ ਮੰਨਣੀ ਚਾਹਿਦੀ ਹੈ ਤੇ ਹਮੇਸ਼ਾ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨ ਲਈ ਜੋਸ਼ ਨੂੰ ਘੱਟ ਨਹੀਂ ਹੋਣ ਦੇਣਾ ਹੈ।

Punjabi Bollywood Tadka


Tags: Pollywood and TV CelebrityAja Nach LeNav BajwaPilot Licenseਆਜਾ ਨੱਚ ਲੇਨਵ ਬਾਜਵਾ ਲਾਇਸੈਂਸੀ ਪਾਇਲਟ