FacebookTwitterg+Mail

ਕਪਿਲ ਦੇ ਸ਼ੋਅ 'ਚੋਂ ਸਿੱਧੂ ਦੀ ਛੁੱਟੀ ਪਹਿਲਾਂ ਹੀ ਸੀ ਤੈਅ! ਦੇਖੋ ਵੀਡੀਓ

navjot singh sidhu and kapil sharma
17 February, 2019 02:40:38 PM

ਮੁੰਬਈ(ਬਿਊਰੋ) : ਬੀਤੇ ਵੀਰਵਾਰ ਨੂੰ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਲੇਥਪੁਰਾ ਨੇੜੇ ਸ਼੍ਰੀਨਗਰ-ਜੰਮੂ ਰਾਜਮਾਰਗ 'ਤੇ ਅੱਤਵਾਦੀਆਂ ਨੇ ਆਈ. ਈ. ਡੀ. ਧਮਾਕਾ ਕਰਕੇ ਸੀ. ਆਰ. ਪੀ. ਐੱਫ਼. ਦੇ ਕਾਫਿਲੇ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ 'ਚ 44 ਜਵਾਨ ਸ਼ਹੀਦ ਹੋਏ ਤੇ ਕਈ ਜ਼ਖਮੀ ਹੋਏ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜੈਸ਼-ਏ-ਮੁਹੰਮਦ ਦੇ ਬੁਲਾਰੇ ਮੁਹੰਮਦ ਹਸਨ ਨੇ ਜਾਰੀ ਇਕ ਬਿਆਨ 'ਚ ਕਿਹਾ ਹੈ ਕਿ ਆਦਿਲ ਅਹਿਮਦ ਉਰਫ ਵਿਕਾਸ ਕਮਾਂਡੋ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ। ਪੁਲਵਾਮਾ ਅੱਤਵਾਦੀ ਹਮਲੇ ਬਾਰੇ ਦਿੱਤੇ ਆਪਣੇ ਬਿਆਨ ਤੋਂ ਵਿਵਾਦਾਂ 'ਚ ਘਿਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਕਪਿਲ ਸ਼ਰਮਾ ਦੇ ਸ਼ੋਅ 'ਚੋਂ ਬਾਹਰ ਕਰ ਦਿੱਤਾ ਗਿਆ ਹੈ ਪਰ ਹੁਣ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਤੋਂ ਇਹ ਲੱਗ ਰਿਹਾ ਹੈ ਕਿ ਕਪਿਲ ਸ਼ਰਮਾ ਦੇ ਸ਼ੋਅ 'ਚ ਸਿੱਧੂ ਦੀ ਥਾਂ ਕਿਸੇ ਹੋਰ ਨੂੰ ਦੇਣ ਦਾ ਫੈਸਲਾ 5 ਦਿਨ ਪਹਿਲਾਂ ਹੀ ਹੋ ਚੁੱਕਿਆ ਸੀ।


ਦੱਸ ਦਈਏ ਕਿ ਇਹ ਵੀਡੀਓ ਅਰਚਨਾ ਪੂਰਨ ਸਿੰਘ ਦਾ ਹੈ, ਜੋ ਪਹਿਲਾਂ ਵੀ ਸਿੱਧੂ ਦੀ ਥਾਂ 'ਤੇ ਕਪਿਲ ਸ਼ਰਮਾ ਨਾਲ ਸ਼ੋਅ ਕਰ ਚੁੱਕੀ ਹੈ। ਅਰਚਨਾ ਦਾ 5 ਦਿਨ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਕਪਿਲ ਦੇ ਸ਼ੋਅ 'ਚ ਵਾਪਸੀ ਦੀ ਗੱਲ ਕਰਦੀ ਨਜ਼ਰ ਆ ਰਹੀ ਹੈ।

 


Tags: Navjot Singh Sidhu Pulwama Terror Attack Jammu and Kashmir Bollywood Celebrity News in Punjabi Kapil Sharma The Kapil Sharma Show ਬਾਲੀਵੁੱਡ  ਸਮਾਚਾਰ

Edited By

Sunita

Sunita is News Editor at Jagbani.