FacebookTwitterg+Mail

ਖੁੱਲ੍ਹ ਕੇ ਬੋਲੇ ਸਿੱਧੂ, ਕਪਿਲ ਦੇ ਸ਼ੋਅ 'ਚ ਵਾਪਸ ਆਉਣਗੇ ਜਾਂ ਨਹੀਂ

navjot singh sidhu and kapil sharma
30 April, 2019 01:31:12 PM

ਜਲੰਧਰ (ਬਿਊਰੋ) : ਜਗਬਾਣੀ ਦੇ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' 'ਚ ਅੱਜ ਨਵਜੋਤ ਸਿੰਘ ਸਿੱਧੂ ਪਹੁੰਚੇ ਹਨ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ 'ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਪਿਲ ਸ਼ਰਮਾ ਦੇ ਸ਼ੋਅ ਨੂੰ ਲੈ ਕੇ ਵੀ ਇਕ ਅਹਿਮ ਖੁਲਾਸਾ ਕੀਤਾ।

ਕਪਿਲ ਸ਼ਰਮਾ ਨਾਲ ਜਾਣੋ ਕਦੋਂ ਮਿਲੇ ਸਨ ਸਿੱਧੂ?

'ਦਿ ਕਪਿਲ ਸ਼ਰਮਾ ਸ਼ੋਅ' 'ਚ ਜੱਜ ਦੇ ਤੌਰ 'ਤੇ ਨਜ਼ਰ ਆਉਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਮੇਰੀ ਤੇ ਕਪਿਲ ਸ਼ਰਮਾ ਦੀ ਪਹਿਲੀ ਮੁਲਾਕਾਤ ਕਦੋਂ ਤੇ ਕਿਥੇ ਹੋਈ। ਉਨ੍ਹਾਂ ਨੇ ਦੱਸਿਆ ਕਿ ਕਪਿਲ ਸ਼ਰਮਾ ਨੂੰ ਮੈਂ ਸਭ ਤੋਂ ਪਹਿਲਾ 'ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਸ਼ੋਅ 'ਚ ਦੇਖਿਆ ਸੀ। ਇਸ ਸ਼ੋਅ 'ਚ ਕਪਿਲ ਸ਼ਰਮਾ ਨੇ 'ਇੰਸਪੈਕਟਰ ਸ਼ਮਸ਼ੇਰ ਸਿੰਘ' ਦਾ ਕਿਰਦਾਰ ਨਿਭਾਇਆ ਸੀ। ਉਸ ਸਮੇਂ ਕਪਿਲ ਨੂੰ ਦੇਖ ਕੇ ਮੈਨੂੰ ਲੱਗਾ ਕਿ ਉਹ ਜੀਨੀਅਸ ਬੰਦਾ ਹੈ। ਹਾਲਾਂਕਿ ਉਹ ਸਾਲ 2007 'ਚ 'ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਸ਼ੋਅ ਵੀ ਜਿੱਤ ਚੁੱਕਾ ਹੈ। ਅਸੀਂ ਸਾਲ ਬਾਅਦ 'ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦਾ ਸਿਹਰਾ 1 ਸਖਸ਼ ਨੂੰ ਪਾਉਂਦੇ ਸੀ। ਦੱਸ ਦਈਏ ਕਿ ਇਸ ਤੋਂ ਇਲਾਵਾ ਸਿੱਧੂ ਨੇ ਕਿਹਾ, ਕਪਿਲ ਪੈਦਾ ਹੀ ਲੋਕਾਂ ਨੂੰ ਖੁਸ਼ੀਆਂ ਦੇਣ ਲਈ ਹੋਇਆ ਹੈ। ਕਪਿਲ ਸ਼ਰਮਾ ਕਾਮੇਡੀ ਦਾ ਸਚਿਨ ਤੇਂਦੁਲਕਰ ਹੈ। ਸਾਡਾ ਦੋਵਾਂ ਦਾ ਰਿਸ਼ਤਾ ਪਿਆਰ ਦਾ ਹੈ ਅਤੇ ਸਾਡਾ ਤਾਲਮੇਲ ਬਹੁਤ ਵਧੀਆ ਹੈ।

ਕੀ ਕਪਿਲ ਦੇ ਸ਼ੋਅ 'ਚ ਮੁੜ ਹੋਵੇਗੀ ਸਿੱਧੂ ਦੀ ਵਾਪਸੀ?

ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਪਿਲ ਦੀ ਤੇ ਮੇਰੀ ਟੁੱਟੀ ਤਾਰ ਬਿਲਕੁਲ ਜੁੜੇਗੀ। ਹਰ ਚੌਥੇ ਦਿਨ ਮੈਨੂੰ ਕਪਿਲ ਸ਼ਰਮਾ ਦਾ ਫੋਨ ਆਉਂਦਾ ਹੈ। ਕਪਿਲ ਆਖਦਾ ਹੈ ਕਿ ਮੈਂ ਅਰਚਨਾ ਪੂਰਨ ਸਿੰਘ ਨੂੰ ਆਖ ਦਿੰਦਾ ਹਾਂ ਕਿ ਜਿਸ ਦਿਨ ਭਾਜੀ ਆਉਣਗੇ, ਤੁਸੀਂ ਸ਼ੋਅ 'ਚ ਨਹੀਂ ਹੋਵੋਗੇ। ਸ਼ੋਅ 'ਚ ਵਾਪਸੀ ਨੂੰ ਲੈ ਕੇ ਸਿੱਧੂ ਨੇ ਕਿਹਾ, 'ਦੇਖੋ ਰਾਜਨੀਤੀ ਕਿੱਧਰ ਨੂੰ ਲੈ ਕੇ ਜਾਂਦੀ ਹੈ।'

ਕੀ ਸੀ ਪੂਰਾ ਮਾਮਲਾ

ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ 'ਚ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ 'ਮੁੰਬਈ ਫਿਲਮ ਸਿਟੀ' 'ਚ ਜ਼ੋਰਦਾਰ ਵਿਰੋਧ ਪ੍ਰਦਸ਼ਨ ਕੀਤਾ ਸੀ। ਮੁੰਬਈ ਦੇ ਫਿਲਮਸਿਟੀ 'ਚ ਪਾਕਿਸਤਾਨ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ ਸੀ। ਫੈਡਰੇਸ਼ਨ ਨੇ ਇਸ ਦੌਰਾਨ ਕਾਂਗਰਸ ਨੇਤਾ ਤੇ ਕਪਿਲ ਸ਼ਰਮਾ ਸ਼ੋਅ 'ਚ ਬਤੌਰ ਜੱਜ ਨਜ਼ਰ ਆਉਣ ਵਾਲੇ ਨਵਜੋਤ ਸਿੰਘ ਸਿੱਧੂ ਖਿਲਾਫ ਵੀ ਖੂਹ ਨਾਰੇਬਾਜ਼ੀ ਹੋਈ ਸੀ।

ਅੱਤਵਾਦੀ ਹਮਲੇ 'ਤੇ ਨਵਜੋਤ ਸਿੰਘ ਸਿੱਧੂ ਨੇ ਮੀਡਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ, ''ਕੀ ਕੁਝ ਲੋਕਾਂ ਦੀ ਕਰਤੂਤ ਲਈ ਪੂਰੇ ਦੇਸ਼ ਨੂੰ ਜਿੰਮੇਦਾਰ ਠਹਿਰਾਇਆ ਜਾ ਸਕਦਾ ਹੈ? ਇਹ ਇਕ ਬਹੈੱਦ ਕਾਇਰਤਾ ਹਮਲਾ ਸੀ। ਮੈਂ ਇਸ ਹਮਲੇ ਦੀ ਕੜੀ ਨਿੰਦਿਆ ਕਰਦਾ ਹਾਂ। ਹਿੰਸਾ ਨੂੰ ਕਿਸੇ ਵੀ ਤਰੀਕੇ ਨਾਲ ਸਹੀਂ ਨਹੀਂ ਠਹਿਰਾਇਆ ਦਾ ਸਕਦਾ, ਜਿਨ੍ਹਾਂ ਨੇ ਅਜਿਹਾ ਕੀਤਾ ਹੈ, ਉਨ੍ਹਾਂ ਨੂੰ ਇਸ ਦੀ ਸਜ਼ਾ ਮਿਲਣੀ ਹੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਦੇ ਮੁੱਦਿਆਂ ਦਾ ਸਥਾਈ ਹੱਲ ਕੱਢਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੇ ਲੋਕਾਂ (ਅੱਤਵਾਦੀਆਂ) ਦਾ ਕੋਈ ਦੇਸ਼, ਧਰਮ ਤੇ ਜਾਤੀ ਨਹੀਂ ਹੁੰਦੀ ਹੈ। ਕੁਝ ਲੋਕਾਂ ਕਾਰਨ ਪੂਰੇ ਰਾਸ਼ਟਰ (ਪਾਕਿਸਤਾਨ) ਨੂੰ ਜਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ।''


Tags: Navjot Singh SidhuNeta Ji Sat Shri AkalKapil SharmaThe Kapil Sharma ShowPulwama Terror AttackJammu and KashmirBollywood Celebrity News in PunjabiFilm IndustryFederation of Western India Cine Employeesਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.