ਜਲੰਧਰ(ਬਿਊਰੋ) : ਪੰਜਾਬੀ ਗਾਇਕ ਹੰਸ ਰਾਜ ਹੰਸ ਦੇ ਬੇਟੇ ਤੇ ਦਲੇਰ ਮਹਿੰਦੀ ਦੇ ਜਵਾਈ ਨਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹਾਲ ਹੀ 'ਚ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਇਸ ਵੀਡੀਓ 'ਚ ਨਵਰਾਜ ਹੰਸ ਦੁਬਈ 'ਚ ਪਰਫਾਰਮ ਕਰ ਰਹੇ ਹਨ। ਇਸ ਵੀਡੀਓ 'ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਵੀ ਨਜ਼ਰ ਆ ਰਹੀ ਹੈ। ਨਵਰਾਜ ਹੰਸ ਨੇ ਇਹ ਵੀਡੀਓ ਆਪਣੇ ਬਰਥਡੇ 'ਤੇ ਸ਼ੇਅਰ ਕੀਤੀ। ਇਸ ਵੀਡੀਓ 'ਚ ਉਹ ਬੇਹੱਦ ਖੁਸ਼ ਦਿਖਾਈ ਦੇ ਰਹੇ ਹਨ ਕਿਉਂਕਿ ਉਨ੍ਹਾਂ ਦੇ ਬਰਥਡੇ ਨੂੰ ਕਰੀਨਾ ਕਪੂਰ ਖਾਨ ਦੀ ਮੌਜੂਦਗੀ ਨੇ ਉਸ ਦੇ ਬਰਥਡੇ ਨੂੰ ਹੋਰ ਵੀ ਸਪੈਸ਼ਲ ਬਣਾ ਦਿੱਤਾ ਸੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ, ''ਤੁਹਾਡੀ ਮੌਜੂਦਗੀ ਨੇ ਮੇਰੇ ਜਨਮਦਿਨ ਨੂੰ ਹੋਰ ਵੀ ਖਾਸ ਬਣਾ ਦਿੱਤਾ ਅਤੇ ਤੁਸੀਂ ਬਹੁਤ ਹੀ ਸੋਹਣੇ ਲੱਗ ਰਹੇ ਸੀ।''
ਦੱਸ ਦਈਏ ਕਿ ਨਵਰਾਜ ਹੰਸ ਗਾਇਕੀ ਦੇ ਨਾਲ-ਨਾਲ ਇਕ ਬਿਹਤਰੀਨ ਅਦਾਕਾਰ ਵੀ ਹਨ। ਨਵਰਾਜ ਹੰਸ ਹੁਣ ਤੱਕ ਕਈ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਨਵਰਾਜ ਹੰਸ ਇਕ ਪੰਜਾਬੀ ਅਦਾਕਾਰ ਅਤੇ ਗਾਇਕ ਹੈ। ਇਹ ਪੰਜਾਬੀ ਗਾਇਕ ਹੰਸ ਰਾਜ ਹੰਸ ਦਾ ਬੇਟਾ ਹੈ। ਫਿਲਮ ਇੰਡਸਟਰੀ 'ਚ ਵੀ ਆਪਣੀ ਵੱਖਰੀ ਪਛਾਣ ਬਣਾਈ। ਯੁਵਰਾਜ ਦਾ ਜਨਮ ਜਲੰਧਰ 'ਚ ਹੋਇਆ।