ਜਲੰਧਰ(ਬਿਊਰੋ)- ਪੰਜਾਬੀ ਗਾਇਕ ਨਵਰਾਜ ਹੰਸ ਜਿਨ੍ਹਾਂ ਨੇ ਆਪਣੀ ਬਲੁੰਦ ਆਵਾਜ਼ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਬਾਲੀਵੁੱਡ ‘ਚ ਵੀ ਕਾਮਯਾਬੀ ਦੇ ਝੰਡੇ ਗੱਡ ਲਏ ਹਨ । ਉਹ ਸੋਸ਼ਲ ਮੀਡੀਆ ’ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਿਤਾ ਹੰਸ ਰਾਜ ਹੰਸ ਦਾ ਇਕ ਪੁਰਾਣਾ ਗੀਤ ‘ਇਕ ਕੁੜੀ’ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮੇਰੀ ਇੱਛਾ ਹੈ ਕਿ ਇਕ ਦਿਨ ਮੈਂ ਮੇਰੇ ਉਸਤਾਦ ਹੰਸ ਰਾਜ ਹੰਸ ਜੀ ਵਾਂਗ ਜ਼ਰੂਰ ਗਾ ਸਕਾਂ ਤੇ ਤੁਸੀਂ ਬਹੁਤ ਵਧੀਆ ਪਿਤਾ ਹੋ । ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ #Theking’ ।
ਦਰਸ਼ਕਾਂ ਵਲੋਂ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕ ਕੁਮੈਂਟਸ ਕਰਕੇ ਹੰਸ ਰਾਜ ਹੰਸ ਤੇ ਨਵਰਾਜ ਹੰਸ ਦੀ ਗਾਇਕੀ ਦੀ ਤਾਰੀਫ ਕਰ ਰਹੇ ਹਨ।

ਦੱਸ ਦੇਈਏ ਕਿ ਨਵਰਾਜ ਹੰਸ ਆਪਣੇ ਪਰਿਵਾਰ ਦੇ ਬਹੁਤ ਕਬੀਰ ਹਨ। ਉਹ ਅਕਸਰ ਆਪਣੇ ਛੋਟੇ ਭਰਾ ਤੇ ਪਰਿਵਾਰ ਨਾਲ ਪੋਸਟ ਪਾ ਕੇ ਆਪਣਾ ਪਿਆਰ ਜ਼ਾਹਿਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਜਦੋਂ ਯੁਵਰਾਜ ਹੰਸ ਦੇ ਘਰ ਪੁੱਤਰ ਨੇ ਜਨਮ ਲਿਆ ਤਾਂ ਨਵਰਾਜ ਹੰਸ ਨੇ ਆਪਣੇ ਨਵ ਜੰਮੇ ਭਤੀਜੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਆਪਣੀ ਖੁਸ਼ੀ ਫੈਨਜ਼ ਨਾਲ ਸਾਂਝੀ ਕੀਤੀ ਸੀ।